ਕੋਰੋਨਾ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਆਮ ਜਨਤਾ ਤੋਂ ਮੂੰਹ ਫੇਰਨ ਵਾਲੇ ਕਿਸ ਹੱਕ ਨਾਲ ਮੰਗ ਰਹੇ ਹਨ ਵੋਟਾਂ
ਕੋਰੋਨਾ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਆਮ ਜਨਤਾ ਤੋਂ ਮੂੰਹ ਫੇਰਨ ਵਾਲੇ ਕਿਸ ਹੱਕ ਨਾਲ ਮੰਗ ਰਹੇ ਹਨ ਵੋਟਾਂ
ਅਸ਼ੋਕ ਵਰਮਾ,ਬਠਿੰਡਾ, 11 ਫਰਵਰੀ 2022
ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਠਿੰਡਾ ਨਿਵਾਸੀਆਂ ਲਈ ਭੇਜੇ ਗਏ ਆਟੇ ਨੂੰ ਰੋਜ਼ ਗਾਰਡਨ ਦੇ ਨਜਦੀਕ ਮਿੱਟੀ ਵਿੱਚ ਦਬਾਕੇ ਬਰਬਾਦ ਕਰਨ ਵਾਲੇ ਅੱਜ ਕਿਸ ਮੂੰਹ ਨਾਲ ਬਠਿੰਡਾ ਨਿਵਾਸੀਆਂ ਤੋਂ ਵੋਟਾਂ ਦੀ ਮੰਗ ਕਰ ਰਹੇ ਹਨ। ਉਪਰੋਕਤ ਗੱਲਾਂ ਭਾਜਪਾ-ਪੰਜਾਬ ਲੋਕ ਕਾਂਗਰਸ-ਅਕਾਲੀ ਦਲ ਸੰਯੁਕਤ ਗੱਠਜੋੜ ਦੇ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਰਾਜ ਨੰਬਰਦਾਰ ਨੇ ਬਠਿੰਡਾ ਦੇ ਵੱਖ-ਵੱਖ ਹਿੱਸੀਆਂ ਵਿੱਚ ਨੁੱਕਡ਼ ਬੈਠਕਾਂ ਨੂੰ ਸੰਬੋਧਨ ਕਰਦੇ ਹੋਏ ਕਹੀਆਂ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਜਪਾ-ਪੰਜਾਬ ਲੋਕ ਕਾਂਗਰਸ-ਅਕਾਲੀ ਦਲ ਸੰਯੁਕਤ ਗੱਠਜੋੜ ਦੇ ਸਾਰੇ ਅਹੁਦੇਦਾਰ, ਵਰਕਰ ਅਤੇ ਭਾਰੀ ਤਾਦਾਦ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ। ਰਾਜ ਨੰਬਰਦਾਰ ਨੇ ਕਿਹਾ ਕਿ 5 ਸਾਲ ਪਹਿਲਾਂ ਬਠਿੰਡਾ ਨਿਵਾਸੀਆਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਗਏ, ਪਰ ਬਾਅਦ ਵਿੱਚ ਉਕਤ ਵਾਅਦਿਆਂ ਨੂੰ ਪੂਰਾ ਕਰਣ ਦੀ ਬਜਾਏ ਮਨਪ੍ਰੀਤ ਬਾਦਲ ਨੇ ਖਾਲੀ ਖ਼ਜ਼ਾਨੇ ਦਾ ਰੋਣਾ ਰੋਇਆ, ਜਿਸ ਕਾਰਨ ਹੁਣ ਬਠਿੰਡਾ ਨਿਵਾਸੀ ਉਨ੍ਹਾਂ ਦੇ ਪੀਪੇ ਵੀ ਵੋਟਾਂ ਨਾਲ ਖਾਲੀ ਰੱਖਣਗੇ। ਉਨ੍ਹਾਂ ਨੇ ਵੋਟਾਂ ਦੀ ਮੰਗ ਕਰਦੇ ਹੋਏ ਕਿਹਾ ਕਿ ਬਠਿੰਡਾ ਨਿਵਾਸੀਆਂ ਦੀ ਇੱਕ-ਇੱਕ ਵੋਟ ਕੀਮਤੀ ਹੈ ਅਤੇ ਇਹ ਵੋਟ ਕਮਲ ਦੇ ਨਿਸ਼ਾਨ ਨੂੰ ਪੈਣੀ ਜਰੂਰੀ ਹੈ, ਤਾਂਕਿ ਬਠਿੰਡਾ ਵਿੱਚ ਵੀ ਕੇਂਦਰ ਸਰਕਾਰ ਦੀਆਂ ਸਾਰੀਆਂ ਲੋਕਹਿਤ ਸਕੀਮਾਂ ਨੂੰ ਲਾਗੂ ਕਰਵਾਇਆ ਜਾ ਸਕੇ। ਇਸ ਦੌਰਾਨ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰਦੀਆਂ ਹੋਈਆਂ ਨੁੱਕਡ਼ ਬੈਠਕਾਂ ਉਨ੍ਹਾਂ ਦੀ ਜਿੱਤ ਤੇ ਮੁਹਰ ਲਗਾਉਂਦੀਆਂ ਵਿਖਾਈ ਦਿੱਤੀਆਂ ਅਤੇ ਬਠਿੰਡਾ ਨਿਵਾਸੀਆਂ ਨੇ ਵੀ ਰਾਜ ਨੰਬਰਦਾਰ ਨੂੰ ਭਾਰੀ ਵੋਟਾਂ ਨਾਲ ਜਿੱਤਾ ਕੇ ਵਿਧਾਨਸਭਾ ਵਿੱਚ ਭੇਜਣ ਦਾ ਐਲਾਨ ਕੀਤਾ। ਇਸ ਮੌਕੇ ਰਾਜ ਨੰਬਰਦਾਰ ਦੇ ਬੇਟੇ ਅਤੇ ਐਮਸੀ ਵਿਵੇਕ ਗਰਗ ਵਿੱਕੀ ਨੰਬਰਦਾਰ ਨੇ ਵੀ ਆਪਣੇ ਪਿਤਾ ਲਈ ਵੋਟਾਂ ਦੀ ਮੰਗ ਕਰਦੇ ਹੋਏ ਬਠਿੰਡਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵਿਧਾਇਕ ਬਨਣ ਲਈ ਵੋਟਾਂ ਦੀ ਮੰਗ ਨਹੀਂ ਕਰ ਰਹੇ, ਸਗੋਂ ਬਠਿੰਡਾ ਦੀ ਪਹਿਰੇਦਾਰੀ ਕਰਣ ਲਈ ਕੀਮਤੀ ਵੋਟ ਬਠਿੰਡਾ ਨਿਵਾਸੀਆਂ ਤੋਂ ਮੰਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਰਾਜ ਨੰਬਰਦਾਰ ਵੱਲੋਂ ਬਠਿੰਡਾ ਨਿਵਾਸੀਆਂ ਦੀ ਬਿਨਾਂ ਕਿਸੇ ਲਾਲਚ ਦੇ ਸੇਵਾ ਕੀਤੀ ਜਾਂਦੀ ਹੈ ਅਤੇ ਉਹ ਅੱਜ ਬਠਿੰਡਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਨ੍ਹਾਂ ਦੇ ਪਿਤਾ ਰਾਜ ਨੰਬਰਦਾਰ ਦੀ ਜਿੱਤ ਤੋਂ ਬਾਅਦ ਬਠਿੰਡਾ ਦੇ ਹਰ ਇੱਕ ਇੰਸਾਨ ਦਾ ਸੁਫ਼ਨਾ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਬਠਿੰਡਾ ਦੀ ਪਹਿਰੇਦਾਰੀ ਕਰਣ ਵਿੱਚ ਵਿਸ਼ਵਾਸ ਰੱਖਦੇ ਹਨ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਮਿੱਤਲ ਨੇ ਵੀ ਆਮ ਜਨਤਾ ਨੂੰ ਸੰਬੋਧਨ ਕੀਤਾ ਅਤੇ ਖੁਸ਼ਹਾਲ ਬਠਿੰਡਾ ਤੇ ਖੁਸ਼ਹਾਲ ਪੰਜਾਬ ਲਈ ਭਾਜਪਾ ਗੱਠਜੋੜ ਨੂੰ ਜਿਤਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜੋ ਜਗਰੂਪ ਸਿੰਘ ਗਿੱਲ ਆਪਣੇ ਆਪ ਨੂੰ ਬਠਿੰਡਾ ਦਾ ਸੇਵਾਦਾਰ ਬੋਲ ਰਿਹਾ ਹੈ, ਉਹ ਪਹਿਲਾਂ ਬਠਿੰਡਾ ਨਿਵਾਸੀਆਂ ਨੂੰ ਇਹ ਦੱਸਣ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਦੇ ਘਰ ਰਾਸ਼ਨ ਮੰਗਣ ਆਉਣ ਵਾਲੇ ਗਰੀਬ ਲੋਕਾਂ ਤੇ ਲਾਠੀਆਂ ਕਿਉਂ ਵਰ੍ਹਾਈਆਂ ਗਈਆਂ। ਰਾਜ ਨੰਬਰਦਾਰ ਨੇ ਕਿਹਾ ਕਿ ਜਗਰੂਪ ਗਿੱਲ ਨੇ ਹਮੇਸ਼ਾ ਹੀ ਮਨਪ੍ਰੀਤ ਬਾਦਲ ਦੀਆਂ ਧੱਕੇਸ਼ਾਹੀਆਂ ਦਾ ਸਾਥ ਦਿੱਤਾ ਅਤੇ ਕਦੇ ਵੀ ਮਨਪ੍ਰੀਤ ਬਾਦਲ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਵੀ ਸਵਾਲ ਕੀਤਾ ਕਿ ਸਿੰਗਲਾ ਸਾਹਿਬ ਪਹਿਲਾਂ ਬਠਿੰਡਾ ਨਿਵਾਸੀਆਂ ਨੂੰ ਇਹ ਦੱਸਣ ਕਿ ਉਨ੍ਹਾਂ ਨੂੰ ਵੀ 5 ਸਾਲ ਦਾ ਮੌਕਾ ਮਿਲਿਆ ਸੀ ਅਤੇ ਉਨ੍ਹਾਂ 5 ਸਾਲਾਂ ਵਿੱਚ ਉਨ੍ਹਾਂ ਨੇ ਬਠਿੰਡਾ ਨਿਵਾਸੀਆਂ ਨੂੰ ਕੀ ਦਿੱਤਾ। ਰਾਜ ਨੰਬਰਦਾਰ ਨੇ ਕਿਹਾ ਕਿ ਜੇਕਰ ਸਰੂਪ ਸਿੰਗਲਾ ਏਮਜ਼, ਕੈਂਸਰ ਹਸਪਤਾਲ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿੱਚ ਸਥਾਪਤ ਕਰਣ ਦਾ ਦਾਅਵਾ ਕਰ ਰਹੇ ਹਨ, ਤਾਂ ਉਹ ਇਹ ਦੱਸਣ ਕਿ ਜੇਕਰ ਇਹ ਪ੍ਰੋਜੇਕਟ ਬਾਦਲ ਸਰਕਾਰ ਦੀ ਦੇਨ ਸੀ, ਤਾਂ ਫਿਰ ਕੇਂਦਰ ਸਰਕਾਰ ਦੇ ਪ੍ਰੋਜੇਕਟ ਕਿੱਥੇ ਗਏ। ਉਨ੍ਹਾਂ ਨੇ ਆਮ ਜਨਤਾ ਤੋਂ ਵੋਟਾਂ ਦੀ ਮੰਗ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਪ੍ਰੋਜੇਕਟਾਂ ਨੂੰ ਸਰੂਪ ਸਿੰਗਲਾ ਆਪਣੀ ਦੇਨ ਦੱਸ ਰਹੇ ਹਨ, ਉਹ ਸਾਰੇ ਪ੍ਰੋਜੇਕਟ ਕੇਂਦਰ ਦੀ ਮੋਦੀ ਸਰਕਾਰ ਦੀ ਦੇਨ ਹੈ, ਜਦੋਂ ਕਿ ਜਿਨ੍ਹਾਂ ਸਕੂਲਾਂ ਦੇ ਸੌਂਦਰੀਕਰਣ ਦੀਆਂ ਗੱਲਾਂ ਮਨਪ੍ਰੀਤ ਸਿੰਘ ਬਾਦਲ ਕਰ ਰਹੇ ਹਨ, ਉਨ੍ਹਾਂ ਸਕੂਲਾਂ ਦੀ ਨੁਹਾਰ ਬਦਲਨ ਅਤੇ ਸਿੱਖਿਆ ਵਿੱਚ ਸੁਧਾਰ ਕਰਣ ਲਈ ਸਰਵ ਸਿੱਖਿਆ ਅਭਿਆਨ ਦੇ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ ਉਕਤ ਸਾਰੇ ਪ੍ਰੋਜੇਕਟ ਕੇਂਦਰ ਦੀ ਭਾਜਪਾ ਸਰਕਾਰ ਦੇ ਪ੍ਰੋਜੇਕਟ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਗੱਠਜੋੜ ਦੀ ਅਗੁਵਾਈ ਵਾਲੀ ਡਬਲ ਇੰਜਨ ਸਰਕਾਰ ਬਣ ਰਹੀ ਹੈ ਅਤੇ ਬਠਿੰਡਾ ਤੋਂ ਰਾਜ ਨੰਬਰਦਾਰ ਦੀ ਜਿੱਤ ਬਠਿੰਡਾ ਨਿਵਾਸੀਆਂ ਦੀ ਜਿੱਤ ਹੋਵੇਗੀ ਅਤੇ ਇਸ ਡਬਲ ਇੰਜਨ ਸਰਕਾਰ ਵਿੱਚ ਬਠਿੰਡਾ ਨਿਵਾਸੀਆਂ ਦੇ ਹਰ ਇੱਕ ਪਰਿਵਾਰ ਨੂੰ ਖੁਸ਼ਹਾਲ ਬਣਾਇਆ ਜਾਵੇਗਾ।