ਕੋਈ ਵੀ ਦਿਵਿਆਂਗ ਵਿਅਕਤੀ ਯੂਡੀਆਈਕਾਰਡ ਜਾਂ ਕਿਸੇ ਵੀ ਸਹਾਇਤ ਲਈ ਜ਼ਿਲ੍ਹਾ ਪ੍ਰਸ਼ਾਸਨਦੇ ਹੈਲਪਲਾਈਨ ਨੰ: 95018-19305, 01632-244008 ਤੇ ਕਰ ਸਕਦਾ ਹੈ ਸੰਪਰਕ- ਡਿਪਟੀਕਮਿਸ਼ਨਰ
ਕੋਈ ਵੀ ਦਿਵਿਆਂਗ ਵਿਅਕਤੀ ਯੂਡੀਆਈ ਕਾਰਡ ਜਾਂ ਕਿਸੇ ਵੀ ਸਹਾਇਤ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰ: 95018-19305, 01632-244008 ਤੇ ਕਰ ਸਕਦਾ ਹੈ ਸੰਪਰਕ- ਡਿਪਟੀ ਕਮਿਸ਼ਨਰ
- ਪਹਿਲ ਦੇ ਆਧਾਰ ਤੇ ਬਣਾਏ ਜਾਣਗੇ ਦਿਵਿਆਂਗਜਨਾਂ ਦੇ ਯੂਡੀਆਈਡੀ ਕਾਰਡ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰ ਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮਦਾ ਆਯੋਜਨ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 3 ਦਸੰਬਰ 2021
ਅੰਤਰ ਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਐਮਐਲਐਮ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਰੰਭ ਡਿਪਟੀ ਕਮਿਸ਼ਨ ਫਿਰੋਜ਼ਪੁਰ ਦਵਿੰਦਰ ਸਿੰਘ ਵੱਲੋਂ ਸ਼ਮਾ ਰੋਸ਼ਣ ਕਰਕੇ ਕੀਤਾ ਗਿਆ।
ਇਸ ਦੌਰਾਨ ਡਿਪਟੀ ਕਮਿਸ਼ਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜ਼ਿਲ੍ਹੇ ਵਿਚ ਕਿਸੇ ਵੀ ਦਿਵਿਆਂਗ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਇਸ ਲਈ ਜਲਦ ਹੀ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਬੰਧਿਤ ਵਿਭਾਗ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਸਪੈਸ਼ਲ ਸਰਵੇ ਕਰਵਾ ਕੇ ਦਿਵਿਆਂਗਜਨਾਂ ਦੇ ਯੂ ਡੀ ਆਈ ਡੀ ਕਾਰਡਾਂ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿਚ ਜੇਕਰ ਕਿਸੇ ਵੀ ਦਿਵਿਆਂਗ ਵਿਅਕਤੀ ਨੂੰ ਯੂਡੀਆਈ ਕਾਰਡ,ਬਨਾਵਟੀ ਅੰਗਾ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਸਹਾਇਤਾ ਦੀ ਲੋੜਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰ: 95018-19305 ਜਾਂ 01632-244008 ਤੇ ਸੰਪਰਕ ਕਰ ਸਕਦੇ ਹਨ। ਇਸ ਸਬੰਧੀ ਉਨ੍ਹਾਂ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ(ਐਨਜੀਓਜ) ਨੂੰ ਵੀ ਅਪੀਲ ਕੀਤੀ ਕਿ ਉਹ ਦਿਵਿਆਂਗ ਵਿਅਕਤੀਆਂ ਦੀ ਮਦਦ ਕਰਨ ਦੇ ਨਾਲ-ਨਾਲ ਇਨ੍ਹਾਂ ਦਾ ਡਾਟਾ ਕੁਲੈਕਟ ਕਰਨ ਅਤੇ ਇਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਪੈਸ਼ਲ ਬੱਚਿਆਂ ਵਲੋਂ ਬਣਾਈ ਗਈ ਪ੍ਰਦਰਸ਼ਨੀ ਦਾ ਜਾਇਜਾ ਲੈਂਦੇ ਹੋਏ ਬੱਚਿਆਂ ਵਲੋਂ ਬਣਾਏ ਗਏ ਦੀਵੇ ਪੇਟਿੰਗ ਅਤੇ ਕਾਰਡ ,ਡਾਇਰੀ ਆਦਿ ਦੀ ਸਰਾਹਣਾ ਕੀਤੀ ਗਈ। ਜਿਲ੍ਹਾ ਰੈੱਡ ਕਾਰਸ ਫਿਰੋਜ਼ਪੁਰ ਵਲੋਂ ਇਸ ਮੌਕੇ ਤੇ ਬੈਂਟਰੀ ਨਾਲ ਚੱਲਣ ਵਾਲੀਆਂ ਵੀਲਚੇਅਰ ਵੰਡੀਆਂ ਗਈਆਂ ਅਤੇ ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਵਲੋਂ ਲੋੜਵੰਦ ਦਿਵਿਆਂਜਨਾਂ ਨੂੰ ਪੈਨਸ਼ਨਾਂ ਦੇ ਸੈਂਕਸ਼ਨ ਲੈਟਰ ਵੀ ਵੰਡੇ ਗਏ। ਇਸ ਮੌਕੇ ਭਗਤ ਪੂਰਨ ਸਿੰਘ ਸਕੂਲ ਕਟੋਰਾ ਦੇ ਬੱਚਿਆਂ ਵਲੋਂ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਸਵੀਪ ਦੀ ਜਾਣਕਾਰੀ ਲਈ ਵੀ ਦਿਵਿਆਂਗਜਨਾਂ ਨੂੰ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਸੇਵਾ ਕੇਂਦਰ ਫਿਰੋਜ਼ਪੁਰ ਛਾਉਣੀ ਵਿਖੇ ਵੀ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਯੁਡੀਆਈਡੀ ਕਾਰਡ ਬਣਾਉਣ ਲਈ ਕੈਂਪ ਲਗਾਇਆ ਗਿਆ। ਇਸ ਮੌਕੇ ਐਮਡੀਐਮ ਓਮ ਪ੍ਰਕਾਸ ,ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰਾਜਕ੍ਰਿਰਨ ਕੌਰ,ਸਰਬੱਤ ਦਾ ਭਲਾ ਵੈਲਵੇਅਰ ਸੁਸਾਇਟੀ ਦੇ ਪ੍ਰਧਾਨ ਸੈ਼ਲੀ ਕੰਬੋਜ਼ ਲੰਗਰ ਸੁਸਾਇਟੀ ਅਤੇ ਹੋਰ ਕਈ ਐਨਜੀਓ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।