ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ 23 ਫਰਵਰੀ ਨੂੰ ONLINE ਸੁਣਨਗੇ ਸ਼ਿਕਾਇਤਾਂ
ਜਲ ਸਪਲਾਈ ਤੇ ਸੈਨੀਟੇਸ਼ਨ ਦਿੱਕਤਾਂ ਸਬੰਧੀ ਨਾਗਰਿਕ ਟੌਲ ਫਰੀ ਨੰਬਰ ਜਾਂ ਈਮੇਲ ਆਈ.ਡੀ. ‘ਤੇ ਦਰਜ ਕਰਵਾ ਸਕਦੇ ਹਨ ਸ਼ਿਕਾਇਤਾਂ
ਰਘਵੀਰ ਹੈਪੀ , ਬਰਨਾਲਾ, 21 ਫਰਵਰੀ 2023
ਕੈਬਨਿਟ ਮੰਤਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ੍ਰੀ ਬ੍ਰਮ ਸ਼ੰਕਰ ਜਿੰਪਾ 23 ਫਰਵਰੀ ਨੂੰ ਮੁੜ ਜਨਤਾ ਦਰਬਾਰ ਲਗਾ ਕੇ ਆਨਲਾਈਨ ਮਾਧਿਅਮ ਰਾਹੀਂ ਜਲ ਸਪਲਾਈ ਤੇ ਸੈਨੀਟੇਸ਼ਨ ਨਾਲ ਸਬੰਧਤ ਸ਼ਿਕਾਇਤਾਂ ਸੁਣਨਗੇ ਤੇ ਯੋਗ ਸਮੱਸਿਆਵਾਂ ਦਾ ਮੌਕੇ ‘ਤੇ ਨਿਬੇੜਾ ਵੀ ਕਰਨਗੇ। ਇਹ ਜਾਣਕਾਰੀ ਜਲ ਤੇ ਸੈਨੀਟੇਸ਼ਨ ਵਿਭਾਗ ਬਰਨਾਲਾ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਰਵਿੰਦਰ ਸਿੰਘ ਬਾਂਸਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਵੱਲੋਂ ਜਨਤਾ ਦਰਬਾਰ ਲਗਾ ਕੇ ਆਨਲਾਈਨ ਵਿਧੀ ਰਾਹੀਂ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਣਾ ਹੈ। ਜ਼ਿਲ੍ਹਾ ਬਰਨਾਲਾ ਦੇ ਨਾਗਰਿਕ ਦੀ ਜਲ ਸਪਲਾਈ ਤੇ ਸੈਨੀਟੇਸ਼ਨ ਨਾਲ ਸਬੰਧਤ ਸਮੱਸਿਆ ਹੈ ਤਾਂ ਉਹ 23 ਫਰਵਰੀ ਤੋਂ ਪਹਿਲਾਂ ਪਹਿਲਾਂ ਆਪਣੀ ਸ਼ਿਕਾਇਤ ਟੌਲ ਫ੍ਰੀ ਨੰਬਰ 18001802468 ‘ਤੇ ਦਰਜ ਕਰਾ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਦੀ ਈਮੇਲ dwsssnkhelpdesk@gmail.com ਅਤੇ ਵੈਬਸਾਈਟ https://dwss.punjab.gov.in ‘ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਵੱਲੋਂ 23 ਫਰਵਰੀ ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 2 ਵਜੇ ਤੱਕ ਨਾਗਰਿਕਾਂ ਦੀਆਂ ਸਬੰਧਤ ਸਮੱਸਿਆਵਾਂ ਸੁਣੀਆਂ ਜਾਣਗੀਆਂ।