ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਇਨਫੋਟੈਕ ਦੇ ਚੇਅਰਮੈਨ ਹਰਪ੍ਰੀਤ ਸੰਧੂ ਦੁਆਰਾ ਲਿਖੀ ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਲਾਂਚ
ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਇਨਫੋਟੈਕ ਦੇ ਚੇਅਰਮੈਨ ਹਰਪ੍ਰੀਤ ਸੰਧੂ ਦੁਆਰਾ ਲਿਖੀ ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਲਾਂਚ
- ‘ਸਾਡਾ ਸੋਹਣਾ ਪੰਜਾਬ’ ਕੌਫੀ ਟੇਬਲ ਬੁੱਕ ਪੰਜਾਬ ਦੇ ਅਣਡਿਠੇ ਕੁਦਰਤੀ ਸਥਾਨਾਂ ਦੀ ਖੋਜ ਹੈ
ਦਵਿੰਦਰ ਡੀ.ਕੇ,ਲੁਧਿਆਣਾ, 10 ਦਸੰਬਰ (2021)
ਪੰਜਾਬ ਦੇ ਕੁਦਰਤੀ ਨਜ਼ਾਰਿਆਂ ਦੀ ਅਣਦੇਖੀ ਸੁੰਦਰਤਾ ਨੂੰ ਦਰਸਾਉਂਦੀ ਇੱਕ ਵਿਲੱਖਣ ਰਚਨਾ, ਜਿਸਨੂੰ ਕੌਫੀ ਟੇਬਲ ਬੁੱਕ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ, ਜਿਸ ਦਾ ਸਿਰਲੇਖ ‘ਸਾਡਾ ਸੌਹਣਾ ਪੰਜਾਬ’ ਹੈ ਅਤੇ ਇਸ ਨੂੰ ਪੰਜਾਬ ਇਨਫੋਟੈਕ ਦੇ ਚੇਅਰਮੈਨ ਅਤੇ ਕੁਦਰਤ ਪ੍ਰੇਮੀ ਸ੍ਰੀ ਹਰਪ੍ਰੀਤ ਸੰਧੂ ਦੁਆਰਾ ਲਿਖਿਆ ਗਿਆ ਹੈ, ਨੂੰ ਅੱਜ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਡਿਪਟੀ ਕਮਿਸ਼ਨਰ ਲੁਧਿਆਦਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਰਿਲੀਜ਼ ਕੀਤਾ ਗਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਉਸ ਵਿੱਚ ਰੱਖੇ ਸਮਾਗਮ ਮੌਕੇ ਪ੍ਰਮੁੱਖ ਸਖ਼ਸ਼ੀਅਤਾਂ ਵਿੱਚਸ.ਗੁਰਪ੍ਰੀਤ ਸਿੰਘ ਭੁੱਲਰ ਦੇ ਨਾਲ ਪਦਮ ਸ੍ਰੀ ਡਾ.ਸੁਰਜੀਤ ਪਾਤਰ, ਪ੍ਰਿੰਸੀਪਲ ਡਾਇਰੈਕਟਰ ਜਨਰਲ ਇਨਕਮ ਟੈਕਸ ਪ੍ਰਨੀਤ ਸਚਦੇਵ, ਆਈ.ਆਰ.ਐਸ., ਕਮਿਸ਼ਨਰ ਕੇਂਦਰੀ ਜੀ.ਐਸ.ਟੀ. ਹਰਦੀਪ ਬੱਤਰਾ, ਆਈ.ਆਰ.ਐਸ., ਚਾਂਸਲਰ ਡਾ.ਐਸ.ਐਸ. ਜੌਹਲ, ਪ੍ਰੋ: ਗੁਰਭਜਨ ਗਿੱਲ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਸ.ਗੁਰਕੀਰਤ ਸਿੰਘ ਕੋਟਲੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੌਫੀ ਟੇਬਲ ਬੁੱਕ ਨੂੰ ਲਾਂਚ ਕਰਦੇ ਹੋਏ ਲੇਖਕ ਹਰਪ੍ਰੀਤ ਸੰਧੂ ਵੱਲੋਂ ਪੰਜਾਬ ਰਾਜ ਦੇ ਸੁੰਦਰ ਕੁਦਰਤੀ ਅਣਡਿਠੇ ਸਥਾਨਾਂ ਨੂੰ ਦਰਸਾਉਂਦੀ ਇਸ ਸ਼ਾਨਦਾਰ ਕੌਫੀ ਟੇਬਲ ਬੁੱਕ ਦੀ ਸ਼ਲਾਘਾ ਕੀਤੀ। ਸ੍ਰੀ ਹਰਪ੍ਰੀਤ ਸੰਧੂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਯਕੀਨੀ ਤੌਰ ‘ਤੇ ਨਾ ਸਿਰਫ਼ ਪੰਜਾਬ ਦੇ ਸਗੋਂ ਦੁਨੀਆ ਭਰ ਦੇ ਕੁਦਰਤ ਪ੍ਰੇਮੀਆਂ ਨੂੰ ਸਾਡੇ ਰਾਜ ਦੇ ਅੰਦਰ ਇਨ੍ਹਾਂ ਸ਼ਾਨਦਾਰ ਸਥਾਨਾਂ ਨੂੰ ਦੇਖਣ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਈ ਸਿੱਧ ਹੋਵੇਗਾ।
ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸ. ਹਰਪ੍ਰੀਤ ਸੰਧੂ ਦੁਆਰਾ ਲਿਖੀ ਕੌਫੀ ਟੇਬਲ ਬੁੱਕ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਹ ਕਿਤਾਬ ਪੰਜਾਬ ਦੇ ਲੋਕਾਂ ਨੂੰ ਕੁਦਰਤ ਦੀ ਕਦਰ ਕਰਨ ਅਤੇ ਪੰਜਾਬ ਦੀਆਂ ਇਨ੍ਹਾਂ ਅਣਦੇਖੇ ਸੁੰਦਰ ਨਜ਼ਾਰਿਆਂ ਨੂੰ ਦੇਖਣ ਲਈ ਉਤਸ਼ਾਹਿਤ ਕਰੇਗਾ।
ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਸ. ਹਰਪ੍ਰੀਤ ਸੰਧੂ ਵੱਲੋਂ ਪੰਜਾਬ ਦੇ ਲੁਕਵੇਂ ਕੁਦਰਤੀ ਸਥਾਨਾਂ ਨੂੰ ਖੋਜਣ ਅਤੇ ਇਸਨੂੰ ਇੱਕ ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਦੇ ਰੂਪ ਵਿੱਚ ਪੰਜਾਬ ਦੇ ਨਾਗਰਿਕਾਂ ਅੱਗੇ ਪੇਸ਼ ਕਰਨ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਡਾ.ਐਸ.ਐਸ. ਜੌਹਲ, ਉੱਘੇ ਕਵੀ ਪ੍ਰੋ: ਗੁਰਭਜਨ ਗਿੱਲ, ਉੱਘੇ ਡਾਕਟਰ ਅਤੇ ਕਾਰੋਬਾਰੀ ਵੀ ਮੌਜੂਦ ਸਨ।
ਕੌਫੀ ਟੇਬਲ ਬੁੱਕ ਪੰਜਾਬ ਦੇ ਮਨਮੋਹਕ ਕੁਦਰਤ ਦੇ ਸਥਾਨਾਂ ਨੂੰ ਦਰਸਾਉਂਦੀ ਹੈ, ਪੰਜਾਬ ਦੀ ਪ੍ਰੇਰਣਾਦਾਇਕ ਕੁਦਰਤੀ ਸੁੰਦਰਤਾ ਨੂੰ ਇਕੱਠਾ ਕਰਦੀ ਹੈ, ਸੰਘਣੇ ਰੁੱਖਾਂ ਵਾਲੇ ਹਰੇ ਜੰਗਲਾਂ ਦੇ ਸੁੰਦਰ ਨਜ਼ਾਰੇ ਨੂੰ ਜੀਵਿਤ ਕਰਦੀ ਹੈ, ਨੀਲੇ ਪਾਣੀਆਂ ਦੇ ਚਮਕਦੇ ਵਹਾਅ ਨਾਲ ਘੁੰਮਦੀਆਂ ਅਮੀਰ ਆਲੀਸ਼ਾਨ ਨਦੀਆਂ ਅਤੇ ਸੁੰਦਰ ਤਸਵੀਰਾਂ ਨੂੰ ਦਰਸਾਉਂਦੀ ਹੈ। ਕੁਦਰਤ ਦੇ ਬਦਲਦੇ ਦ੍ਰਿਸ਼ਟੀਕੋਣਾਂ ਨੂੰ ਪੇਸ਼ ਕਰਦੀ ਕੁਦਰਤ ਪੰਜਾਬ ਦੇ ਸੁੰਦਰ ਕੁਦਰਤ ਸਥਾਨਾਂ ਨੂੰ ਪ੍ਰਦਰਸ਼ਿਤ ਕਰਦੀ ਹੈ, ਜਿਵੇਂ ਕਿ ਖੰਨਾ ਨੇੜੇ ਮਾਛੀਵਾੜਾ ਜੰਗਲ – ਰਾਹੋਂ, ਰੋਪੜ – ਡੈਮ, ਨੰਗਲ ਡੈਮ, ਅਨੰਦਪੁਰ ਸਾਹਿਬ – ਦਰਿਆ ਦੇ ਆਲੇ ਦੁਆਲੇ, ਹਰੀਕੇ ਪੱਤਣ – ਦਰਿਆ ਬਿਆਸ ਅਤੇ ਦਰਿਆ ਸਤਲੁਜ ਜੰਕਚਰ, ਸ਼ਾਹਪੁਰ ਕੰਢੀ ਡੈਮ, ਰਣਜੀਤ ਸਾਗਰ ਡੈਮ (ਪਠਾਨਕੋਟ), ਥਾਰ ਝੀਲ, ਪੌਂਗ ਡੈਮ, 52 ਗੇਟ ਝੀਲ – ਸਤਲੁਜ ਅਤੇ ਬਿਆਸ ਦਰਿਆ ਦੇ ਕੰਢਿਆਂ ਦੇ ਆਲੇ-ਦੁਆਲੇ।
ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਦੇ ਲੇਖਕ ਸ. ਹਰਪ੍ਰੀਤ ਸੰਧੂ ਨੇ ਕੌਫੀ ਟੇਬਲ ਬੁੱਕ ਲਾਂਚ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਵੱਲੋਂ ਇਸ ਕੌਫੀ ਟੇਬਲ ਬੁੱਕ ਨੂੰ ਤਿਆਰ ਕਰਨ ਦਾ ਮੰਤਵ ਕੁਦਰਤ ਦੀਆਂ ਵਿਲੱਖਣ ਥਾਵਾਂ ਨੂੰ ਦਰਸਾਉਣਾ ਹੈ ਜਿਸ ਵਿੱਚ ਦਰਿਆ, ਡੈਮ ਅਤੇ ਝੀਲਾਂ ਦੀ ਅਦਭੁਤ ਸੁੰਦਰਤਾ ਸ਼ਾਮਲ ਹੈ, ਜੋ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣ ਸਕਦੇ ਹਨ।