PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਕੈਪਟਨ ਸੰਦੀਪ ਸੰਧੂ ਦੇ ਅਣਥੱਕ ਯਤਨਾਂ ਸਦਾ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਦੀ ਲੱਗੀ ਝੜੀ

Advertisement
Spread Information

ਕੈਪਟਨ ਸੰਧੂ ਨੇ ਵਲੀਪੁਰ ਕਲਾਂ ਦੇ ਲਗਭਗ 15 ਲੱਖ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ‘ਤੇ ਬਣੇ ਪੁਲ ਦਾ ਕੀਤਾ ਉਦਘਾਟਨ

ਹਲਕਾ ਦਾਖਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ – ਕੈਪਟਨ ਸੰਧੂ

ਹਲਕੇ ਵਿਚ ਕੈਪਟਨ ਸੰਧੂ ਦੀ ਅਗਵਾਈ ਹੇਠ ਰਿਕਾਰਡ ਤੋੜ ਵਿਕਾਸ ਹੋਏ – ਭੁਪਿੰਦਰ ਸਿੰਘ ਚਾਵਲਾ


ਦਵਿੰਦਰ ਡੀ ਕੇ ਲੁਧਿਆਣਾ , 05 ਸਤੰਬਰ 2021
      ਅੱਜ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਕੱਤਰ, ਮੁੱਖ ਮੰਤਰੀ ਪੰਜਾਬ ਨੇ ਪਿੰਡ ਵਲੀਪੁਰ ਕਲਾਂ ਦੇ ਲਗਭਗ 15 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੁੱਢੇ ਨਾਲੇ ‘ਤੇ ਬਣੇ ਪੁਲ ਦਾ ਉਦਘਾਟਨ ਕੀਤਾ। ਕੈਪਟਨ ਸੰਧੂ ਨੇ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਦੀ ਮੰਗ ਨੂੰ ਦੇਖਦਿਆਂ ਪਿੰਡ ਵਲੀਪੁਰ ਕਲਾਂ ਦੇ ਕੋਲ ਦੀ ਲੰਘਦੇ ਬੁੱਢੇ ਨਾਲੇ ਦਾ ਪੁਲ ਜਿਹੜਾ ਕਿ ਪਹਿਲਾਂ ਬਹੁਤ ਹੀ ਖਸਤਾ ਹਾਲਤ ਵਿੱਚ ਸੀ, ਨੂੰ ਨਵਾਂ ਰੂਪ ਦਿੱਤਾ ਅਤੇ ਜਲਦੀ ਤੋਂ ਜਲਦੀ ਬਣਾ ਕੇ ਲੋਕਾਂ ਦੇ ਹਵਾਲੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ ਸ੍ਰ. ਮਨਜੀਤ ਸਿੰਘ ਭਰੋਵਾਲ, ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਸ੍ਰ. ਸੁਰਿੰਦਰ ਸਿੰਘ ਟੀਟੂ, ਸੀਨੀਅਰ ਕਾਂਗਰਸੀ ਆਗੂ ਸ੍ਰ. ਮੇਜਰ ਸਿੰਘ ਮੁੱਲਾਂਪੁਰ, ਬਲਾਕ ਪ੍ਰਧਾਨ ਸ੍ਰ. ਮਨਪ੍ਰੀਤ ਸਿੰਘ ਈਸੇਵਾਲ, ਵਾਈਸ ਚੇਅਰਮੈਨ ਸ੍ਰ. ਲਖਵਿੰਦਰ ਸਿੰਘ ਘਮਣੇਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਿਕੀ ਚੌਹਾਨ ਅਤੇ ਸਰਪੰਚ ਸਿਮਰਨਜੀਤ ਕੌਰ ਪਤਨੀ ਸ਼੍ਰੀ ਭੁਪਿੰਦਰ ਸਿੰਘ ਚਾਵਲਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।

ਇਸ ਤੋਂ ਇਲਾਵਾ ਕੈਪਟਨ ਸੰਧੂ ਨੇ ਪਿੰਡ ਵਲੀਪੁਰ ਕਲਾਂ ਵਿਖੇ ਬੁੱਢੇ ਨਾਲੇ ਦੇ ਪੁਲ ਅਤੇ ਟੈਂਕੀ, ਰਸਤੇ ਵਿੱਚ ਇੰਟਰਲਾਕ ਟਾਇਲਾਂ ਲਗਵਾਉਣ ਦੇ ਕੰਮ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਸੜਕ ਵੀ ਬਹੁਤ ਜਲਦ ਬਣਾ ਕੇ ਲੋਕਾਂ ਦੇ ਸਪੁਰਦ ਕੀਤੀ ਜਾਵੇਗੀ। ਉਨ੍ਹਾਂ ਸਰਪੰਚ ਸਿਮਰਨਜੀਤ ਕੌਰ ਚਾਵਲਾ, ਕਾਂਗਰਸ ਦੇ ਸੁਬਾਈ ਆਗੂ ਭੁਪਿੰਦਰਪਾਲ ਸਿੰਘ ਚਾਵਲਾ ਦੀ ਪੰਚਾਈਤੀ ਟੀਮ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਮੁਬਾਰਕਵਾਦ ਦਿੱਤੀ।

ਕੈਪਟਨ ਸੰਧੂ ਨੇ ਕਿਹਾ ਕਿ ਹਲਕਾ ਦਾਖਾ ਦੇ ਵਿਕਾਸ ਲਈ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਭਾਜਪਾ ਸਰਕਾਰ ਨੇ ਹਰ ਵਾਰ ਇੱਥੋਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਅਧੂਰੇ ਪਏ ਕੰਮਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਕੈਪਟਨ ਸੰਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਵਲੀਪੁਰ ਕਲਾਂ ਦੇ 19.5 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਮਸ਼ਾਨ ਘਾਟ ਵਿੱਚ ਕਮਰਾ, ਚਾਰ ਦਿਵਾਰੀ, ਗਲੀਆਂ ਨਾਲੀਆਂ ‘ਤੇ ਇੰਟਰਲਾਕ ਟਾਈਲਾਂ ਤੇ ਮਨਰੇਗਾ ਸਕੀਮ ਅਧੀਨ ਪਾਰਕ ਅਤੇ ਸਕੂਲ ਦੀ ਚਾਰ ਦਿਵਾਰੀ ਅਤੇ ਪੰਚਾਇਤ ਘਰ ਦੀ ਚਾਰ ਦਿਵਾਰੀ ਦਾ ਕੰਮ ਕੀਤਾ ਗਿਆ ਹੈ। ਕੈਪਟਨ ਸੰਧੂ ਨੇ ਕਿਹਾ ਕਿ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਸਰਪੰਚ ਭੁੰਪਿਦਰ ਸਿੰਘ ਚਾਵਲਾ ਨੇ ਦੱਸਿਆ ਕਿ ਕੈਪਟਨ ਸੰਦੀਪ ਸੰਧੂ ਦੇ ਅਣਥੱਕ ਯਤਨਾਂ ਸਦਾ ਹਲਕਾ ਦਾਖਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੱਗੀ ਝੜੀ ਹੈ, ਜਿਸ ਸਦਕਾ ਪਿੰਡ ਵਲੀਪੁਰ ਕਲਾਂ ਵਿੱਚ ਗਲੀਆਂ ਨਾਲੀਆਂ ਦੇ ਬਹੁਤ ਲੰਮੇ ਸਮੇਂ ਤੋਂ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਭੁੰਪਿਦਰ ਚਾਵਲਾ ਨੇ ਕਿਹਾ ਕਿ ਹਲਕਾ ਦਾਖਾ ਵਿੱਚ ਰਿਕਾਰਡ ਤੋੜ ਵਿਕਾਸ ਹੋਏ ਹਨ ਅਤੇ ਪਿੰਡ ਵਲੀਪੁਰ ਕਲਾਂ ਅਤੇ ਸਮੂਹ ਪੰਚਾਇਤ ਵੱਲੋਂ ਕੈਪਟਨ ਸੰਧੂ ਜੀ ਦਾ ਬਹੁਤ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਅਗਵਾਈ ਹੇਠ ਕੰਮ ਕਰਕੇ ਪਿੰਡ ਦੇ ਸਾਰੇ ਕੰਮ ਕਰਵਾਏ ਜਾਂਦੇ ਹਨ।

ਕਾਂਗਰਸ ਦੇ ਸੀਨੀਅਰ ਆਗੂ ਮੇਜਰ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਕੈਪਟਨ ਸੰਧੂ ਵੱਲੋਂ ਢੇਡ ਸਾਲ ਵਿਚ ਪਹਿਲੀ ਵਾਰ ਹਲਕੇ ੋਚ ਰਿਕਾਰਡ ਤੋੜ ਵਿਕਾਸ ਕਰਵਾਕੇ ਇਕ ਮਿਸਾਲ ਪੈਦਾ ਕੀਤੀ ਹੈ ੋਤੇ ਅਗਾਮੀ ਚਣਾਂ ੋਚ ਹਲਕੇ ਦੇ ਲੋਕ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਹਲਕੇ ੋਚੋਂ ਵੱਡੀ ਲੀਡ ਨਾਲ ਜਿਤਾਉਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸੰਧੂ ਵੱਲੋਂ ਵਿਕਾਸ ਕਾਰਜਾਂ ਸਦਕਾ ਹਲਕੇ ਦੇ ਪਿੰਡਾਂ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਸੁਬਾਈ ਆਗੂ ਭੁਪਿੰਦਰਪਾਲ ਸਿੰਘ ਚਾਵਲਾ ਨੇ ਕੈਪਟਨ ਸੰਦੀਪ ਸੰਧੂ ਵੱਲੋਂ ਉਨ੍ਹਾਂ ਦੇ ਨਗਰ ਨੂੰ ਦਿੱਤੀਆਂ ਗ੍ਰਾਂਟਾ ਲਈ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਪੰਚ ਜਗਦੀਸ਼ ਸਿੰਘ ਅਹੂਜਾ, ਜਗਜੀਤ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਨੰਬਰਦਾਰ ਜਸਵਿੰਦਰ ਸਿੰਘ, ਗੁਰਚਰਨ ਸਿੰਘ, ਭੱਠਾ ਧੂਆ ਸਰਪੰਚ ਟੋਨੀ, ਪੰਚ ਕੁਲਦੀਪ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਸਰਪੰਚ ਬਲਵੰਤ ਸਿੰਘ, ਪੰਚ ਹਰਨੇਕ ਸਿੰਘ, ਸਰਪੰਚ ਰਾਜਿੰਦਰ ਸਿੰਘ, ਸਰਪੰਚ ਜਗੀਰ ਸਿੰਘ, ਐਕਸੀਅਨ ਹਰਜੋਤ ਸਿੰਘ ਵਾਲੀਆ, ਐੱਸ।ਡੀ।ਓ ਪਰਮਿੰਦਰ ਸਿੰਘ, ਸੈਕਟਰੀ ਸਵਰਨਜੀਤ ਸਿੰਘ ਢੋਲਣ, ਸਰਪੰਚ ਬਲਵੰਤ ਸਿੰਘ ਰਾਣਕੇ, ਸਰਪੰਚ ਸੁਖਵਿੰਦਰ ਸਿੰਘ ਟੋਨੀ ਭੱਠਾ ਧੂਹਾ, ਸਰਪੰਚ ਜਗੀਰ ਸਿੰਘ ਵਲੀਪੁਰ ਖੁਰਦ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਰਪੰਚ ਸੁਖਵਿੰਦਰ ਸਿੰਘ ਟੋਨੀ, ਸਰਪੰਚ ਅਲਵੇਲ ਸਿੰਘ, ਸਰਪੰਚ ਬਲਵੰਤ ਸਿੰਘ ਰਾਣਕੇ, ਸਰਪੰਚ ਕੇਹਰ ਸਿੰਘ, ਗੁਰਜੀਤ ਸਿੰੰਘ, ਸਰਪੰਚ ਰਣਯੋਧ ਸਿੰਘ ਜੱਗਾ, ਸਰਪੰਚ ਛਿੰਦਰਪਾਲ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਨੰਬਰਦਾਰ ਗੁਰਚਰਨ ਸਿੰਘ, ਪੰਚ ਜਗਦੀਸ਼ ਸਿੰਘ ਅਹੂਜਾ, ਪ੍ਰਭਜੀਤ ਸਿੰਘ ਚਾਵਲਾ, ਹਰਨੇਕ ਸਿੰਘ, ਗੁਰਮੇਲ ਸਿੰਘ ਮੰਡ, ਸਾਬਕਾ ਸਰਪੰਚ ਕੁਲਵੰਤ ਕੌਰ ਮੰਡ, ਜਸਵੰਤ ਸਿੰਘ, ਗੋਲਡੀ ਚਾਵਲਾ, ਹਰਿੰਦਰ ਸਿੰਘ, ਗੁਰਚਰਨ ਸਿੰਘ ਚੰਨਾ ਮਾਣੀਏਵਾਲ, ਬੂਟਾ ਸਿੰਘ, ਗੁਰਮੁੱਖ ਸਿੰਘ, ਅਮਨ ਚਾਵਲਾ, ਦਵਿੰਦਰ ਸਿੰਘ, ਮੱਘਰ ਸਿੰਘ ਧਾਲੀਵਾਲ, ਸੁਖਮਨਜੀਤ ਸਿੰਘ, ਮਨੀ ਧਾਲੀਵਾਲ, ਭਰਪੂਰ ਸਿੰਘ ਕਾਲਾ, ਬਲਜੀਤ ਸਿੰਘ, ਗੁਰਮੇਲ ਸਿੰਘ, ਜਸਵੰਤ ਸਿੰਘ, ਰਿੱਸੀ ਵਲੀਪੁਰ, ਪਿਆਰਾ ਸਿੰਘ, ਕੁਲਦੀਪ ਸਿੰਘ ਕੀਪਾ, ਧਰਮਿੰਦਰ ਸਿੰਘ ਆਦਿ ਸਮੇਤ ਹੋਰ ਪਿੰਡ ਵਾਸੀ ਵੱਡੀ ਗਿਣਤੀ ੋਚ ਮੌਜੂਦ ਸਨ।


Spread Information
Advertisement
Advertisement
error: Content is protected !!