ਕੈਪਟਨ ਲਈ ਅਹੁਦੇਦਾਰਾਂ ਅਤੇ ਵਰਕਰਾਂ ਨੇ ਸਾਂਭਿਆ ਮੋਰਚਾ
ਕੈਪਟਨ ਲਈ ਅਹੁਦੇਦਾਰਾਂ ਅਤੇ ਵਰਕਰਾਂ ਨੇ ਸਾਂਭਿਆ ਮੋਰਚਾ
ਪਟਿਆਲਾ, ਰਾਜੇਸ਼ ਗੌਤਮ,21 ਫ਼ਰਵਰੀ:2022
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਚੋਣ ਲੜ ਰਹੇ ਕੈਪਟਨ ਅਮਰਿੰਦਰ ਸਿੰਘ ਲਈ ਅਹੁਦੇਦਾਰ ਅਤੇ ਵਰਕਰਾਂ ਨੇ ਖੁੱਲ ਕੇ ਮੋਰਚਾ ਸਾਂਭਿਆ। ਜਿਸ ਦੇ ਤਹਿਤ ਵਾਰਡ ਨੰਬਰ 50 ਵਿਖੇ ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਆਗੂ ਨਿਖਿਲ ਕੁਮਾਰ ਕਾਕਾ ਅਤੇ ਉਨ੍ਹਾਂ ਦੀ ਟੀਮ ਨੇ ਬੂਥ ਲਗਾ ਕੇ ਘਰ- ਘਰ ਪ੍ਰਚਾਰ ਕਰ ਕੇ ਕੈਪਟਨ ਲਈ ਵੋਟਾਂ ਮੰਗੀਆਂ। ਨਿਖਿਲ ਨੂੰ 2022 ਦੀਆਂ ਚੋਣਾਂ ਚੋਣਾਂ ਲਈ ਵਾਰਡ ਨੰਬਰ 50 ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ। ਜਿਸ ਦੇ ਤਹਿਤ ਉਹਨਾਂ ਨੇ ਬੀਬਾ ਇੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਚੱਲੇ ਅਤੇ ਪੂਰੇ ਇਲਾਕੇ ਵਿੱਚ ਕੈਪਟਨ ਅਮਰਿੰਦਰ ਸਿੰਘ ਲਈ ਭਰਵੀਆਂ ਮੀਟਿੰਗਾਂ ਕਰਵਾ ਕੇ ਅਤੇ ਇਨ੍ਹਾਂ ਬੰਦੀਆਂ ਨੂੰ ਪੰਜਾਬ ਲੋਕ ਕਾਂਗਰਸ ਨਾਲ ਜੋੜ ਕੇ ਅਹਿਮ ਰੋਲ ਅਦਾ ਕੀਤਾ ਕੀਤਾ।ਜਿਸ ਦੇ ਤਹਿਤ ਨਿਖਿਲ ਦੀ ਟੀਮ ਨੇ ਪੂਰੀ ਮਿਹਨਤ ਕਰਦੇ ਹੋਏ ਘਰ ਘਰ ਜਾ ਕੇ ਵੋਟਾਂ ਕਢਵਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਾਵਨ ਵਿੱਚ ਅਹਿਮ ਰੋਲ ਅਦਾ ਕੀਤਾ। ਨਿਖਿਲ ਕਾਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੋਕਪ੍ਰਿਅਤਾ ਵਿਸ਼ਵ ਪੱਧਰ ਦੀ ਹੈ ਅਤੇ 10 ਮਾਰਚ ਨੂੰ ਚੋਣ ਨਤੀਜਿਆਂ ਵਿੱਚ ਕੈਪਟਨ ਅਮਿੰਦਰ ਸਿੰਘ ਪਟਿਆਲਾ ਸ਼ਹਿਰੀ ਸੀਟ ਤੋਂ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰਨਗੇ ਅਤੇ ਸੂਬੇ ਵਿੱਚ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਸਹਿਯੋਗ ਨਾਲ ਸਥਿਰ ਸਰਕਾਰ ਬਣੇਗੀ।