ਪੰਜਾਬ ਲੋਕ ਕਾਂਗਰਸ ਨੇ ਜ਼ਾਰੀ ਕੀਤੀ 22 ਉਮੀਦਵਾਰਾਂ ਦੀ ਸੂਚੀ
ਪਟਿਆਲਾ ਸ਼ਹਿਰੀ ਤੋਂ ਕੈਪਟਨ ,ਦਿਹਾਤੀ ਤੋਂ ਸੰਜੀਵ ਬਿੱਟੂ ਤੇ ਭਦੌੜ ਤੋਂ ਧਰਮ ਸਿੰਘ ਫੌਜੀ
ਏ.ਐਸ.ਅਰਸ਼ੀ , ਚੰੜੀਗੜ੍ਹ 23 ਜਨਵਰੀ 2022
ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸੰਸਥਾਪਕ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਿੱਸੇ ਆਈਆਂ ਵਿਧਾਨ ਸਭਾ ਸੀਟਾਂ ਵਿੱਚੋਂ 22 ਉਮੀਦਵਾਰਾਂ ਦੀ ਸੂਚੀ ਜ਼ਾਰੀ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁਰਾਣੇ ਜੱਦੀ ਹਲਕੇ ਪਟਿਆਲਾ ਸ਼ਹਿਰੀ ਤੋਂ ਹੀ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਲਿਆ ਹੈ। ਜਦੋਂਕਿ ਉਨ੍ਹਾਂ ਨੇ ਆਪਣੇ ਸਭ ਤੋਂ ਕਰੀਬੀ ਰਹੇ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਦੇ ਵਿਰੁੱਧ ਔਖੀ ਘੜੀ ਸਮੇਂ ਆਪਣੇ ਨਾਲ ਖੜ੍ਹਨ ਵਾਲੇ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਐਲਾਨਿਆ ਹੈ। ਇਸੇ ਤਰਾਂ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਬਰਨਾਲਾ ਨਗਰ ਕੌਂਸਲ ਦੇ ਲਗਾਤਾਰ ਤਿੰਨ ਵਾਰ ਤੋਂ ਕੌਂਸਲਰ ਚੱਲੇ ਆ ਰਹੇ ਧਰਮ ਸਿੰਘ ਫੌਜੀ ਨੂੰ ਭਦੌੜ ਵਿਧਾਨ ਸਭਾ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਭਦੌੜ ਹਲਕਾ ਸ਼ਾਇਦ ਪਹਿਲਾ ਹੀ ਅਜਿਹਾ ਹਲਕਾ ਹੈ ਕਿ ਜਿੱਥੋਂ ਹਾਲੇ ਤੱਕ ਚੋਣ ਮੈਦਾਨ ਵਿੱਚ ਉਤਰੇ ਸਾਰੇ ਹੀ ਉਮੀਦਵਾਰ ਪਹਿਲੀ ਵਾਰ ਐਮ.ਐਲ.ਏ ਦੀ ਚੋਣ ਲੜ ਰਹੇ ਹਨ। ਭਦੌੜ ਤੋਂ ਚੋਣ ਮੈਦਾਨ ਵਿੱਚ ਅਕਾਲੀ-ਬਸਪਾ ਗੱਠਜੋੜ ਵੱਲੋਂ ਐਡਵੋਕੇਟ ਸਤਨਾਮ ਸਿੰਘ ਰਾਹੀ, ਆਮ ਆਦਮੀ ਪਾਰਟੀ ਵੱਲੋਂ ਲਾਭ ਸਿੰਘ ਉੱਗੋਕੇ ਅਤੇ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਸੰਯੁਕਤ ਗੱਠਜੋੜ ਦੁਆਰਾ ਧਰਮ ਸਿੰਘ ਫੌਜੀ ਨੂੰ ਉਤਾਰਿਆ ਗਿਆ ਹੈ। ਇਹ ਤਿੰਨੋਂ ਹੀ ਪਹਿਲੀ ਵਾਰ ਚੋਣ ਲੜ ਰਹੇ ਹਨ।
– ਉਮੀਦਵਾਰਾਂ ਦੀ ਸੂਚੀ ਹੇਠ ਦਿੱਤੀ ਗਈ ਹੈ।
ਪਟਿਆਲਾ ਸ਼ਹਿਰੀ: ਕੈਪਟਨ ਅਮਰਿੰਦਰ ਸਿੰਘ
ਪਟਿਆਲਾ ਦਿਹਾਤੀ: ਸੰਜੀਵ ਸ਼ਰਮਾ ਬਿੱਟੂ
ਫ਼ਤਹਿਗੜ੍ਹ ਚੂੜੀਆਂ: ਤਜਿੰਦਰ ਸਿੰਘ ਰੰਧਾਵਾ
ਅੰਮ੍ਰਿਤਸਰ ਦੱਖਣੀ: ਹਰਜਿੰਦਰ ਸਿੰਘ ਠੇਕੇਦਾਰ
ਭੁਲੱਥ: ਅਮਨਦੀਪ ਸਿੰਘ ਗੋਰਾ ਗਿੱਲ
ਨਕੋਦਰ: ਸਾਬਕਾ ਹਾਕੀ ਕਪਤਾਨ ਅਜੀਤ ਪਾਲ ਸਿੰਘ
ਨਵਾਂ ਸ਼ਹਿਰ: ਸਤਵੀਰ ਸਿੰਘ ਪੱਲੀਝਿੱਕੀ
ਖ਼ਰੜ: ਕਮਲਦੀਪ ਸੈਣੀ
ਲੁਧਿਆਣਾ ਦੱਖਣੀ: ਸਤਿੰਦਰਪਾਲ ਸਿੰਘ ਤਾਜਪੁਰੀ
ਲੁਧਿਆਣਾ ਪੂਰਬੀ: ਜਗਮੋਹਨ ਸ਼ਰਮਾ
ਆਤਮ ਨਗਰ: ਪ੍ਰੇਮ ਮਿੱਤਲ
ਮਲੇਰਕੋਟਲਾ: ਸਾਬਕਾ ਵਿਧਾਇਕ ਫਰਜ਼ਾਨਾ ਆਲਮ
ਨਿਹਾਲ ਸਿੰਘ ਵਾਲਾ: ਮੁਖ਼ਤਿਆਰ ਸਿੰਘ
ਭਦੌੜ: ਧਰਮ ਸਿੰਘ ਫ਼ੌਜੀ
ਸਨੌਰ: ਬਿਕਰਮਜੀਤਇੰਦਰ ਸਿੰਘ ਚਾਹਲ
ਰਾਮਪੁਰਾ ਫੂਲ: ਡਾ: ਅਜੀਤ ਸਰਮਾ
ਦਾਖ਼ਾ: ਦਮਨਜੀਤ ਸਿੰਘ ਮੋਹੀ
ਧਰਮਕੋਟ: ਰਵਿੰਦਰ ਸਿੰਘ ਗਰੇਵਾਲ
ਬਠਿੰਡਾ ਦਿਹਾਤੀ: ਸਵੇਰਾ ਸਿੰਘ
ਬਠਿੰਡਾ ਸ਼ਹਿਰੀ: ਰਾਜ ਨੰਬਰਦਾਰ
ਬੁਢਲਾਢਾ: ਭੋਲਾ ਸਿੰਘ ਹਸਨਪੁਰ
ਸਮਾਣਾ: ਸੁਰਿੰਦਰ ਸਿੰਘ ਖੇੜਕੀ