ਕੈਪਟਨ ਅਮਰਿੰਦਰ ਸਿੰਘ ਦੀ ਦੇਣ ਹੀ ਪਟਿਆਲਾ ਵਿੱਚ ਕਰਵਾਏ ਕਰੋੜਾਂ ਰੁ: ਦੇ ਵਿਕਾਸ ਕਾਰਜ
ਕੈਪਟਨ ਅਮਰਿੰਦਰ ਸਿੰਘ ਦੀ ਦੇਣ ਹੀ ਪਟਿਆਲਾ ਵਿੱਚ ਕਰਵਾਏ ਕਰੋੜਾਂ ਰੁ: ਦੇ ਵਿਕਾਸ ਕਾਰਜ
ਰਾਜੇਸ਼ ਗੌਤਮ,ਪਟਿਆਲਾ, 08 ਫਰਵਰੀ 2022
ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ ਤੋਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਲਈ ਚੋਣ ਪ੍ਰਚਾਰ ਕਰ ਰਹੀ। ਬੀਬਾ ਜੈ ਇੰਦਰ ਕੌਰ ਨੇ ਅੱਜ ਵੱਖ-ਵੱਖ ਵਾਰਡਾਂ ਵਿਚ ਮੀਟਿੰਗ ਦੌਰਾਨ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ।ਜਿਸ ਦੇ ਤਹਿਤ ਪਟਿਆਲਾ ਵਿਚ ਚੌੜੀਆਂ ਸੜਕਾਂ, ਵਧੀਆ ਸੀਵਰੇਜ ਸਿਸਟਮ, ਐਲ. ਈ. ਡੀ ਲਾਈਟਾਂ, ਖੂਬਸੂਰਤ ਪਾਰਕ, ਕੂੜੇ ਦੇ ਲਈ ਆਧੁਨਿਕ ਕਿਸਮ ਦੇ ਡੰਪ ਅਤੇ ਜਗ੍ਹਾ-ਜਗ੍ਹਾ ਤੇ ਡਸਟਬਿਨ ਲਗਵਾਏ। ਜਿਸ ਦੇ ਤਹਿਤ ਸਮੂਹ ਪਟਿਆਲਾ ਵਾਸੀਆਂ ਨੂੰ ਮੂਲਭੂਤ ਸੁਵਿਧਾਵਾਂ ਸਮੇਂ- ਸਮੇਂ ਤੇ ਮਿਲਦੀਆਂ ਰਹੀਆਂ ਅਤੇ ਲੋਕਾਂ ਨੂੰ ਕੋਈ ਵੀ ਔਕੜ ਨਹੀਂ ਆਈ। ਕਿਉਂਕਿ ਪਟਿਆਲਾ ਵਿੱਚ ਕਰਵਾਏ ਗਏ ਕਰੋੜਾਂ ਦੇ ਵਿਕਾਸ ਕੰਮ ਉਨਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਹੀ ਦੇਣ ਹਨ। ਇਸਦੇ ਨਾਲ ਹੀ ਉਹਨਾਂ ਨੇ ਅਗਾਮੀਂ 20 ਫਰਵਰੀ ਨੂੰ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਵੋਟ ਪਾਉਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ।