ਕੇਵਲ ਸਿੰਘ ਢਿੱਲੋਂ ਵੱਲੋਂ ਬਰਨਾਲਾ ਦੇ ਆੜਤੀਆ ਐਸੋਸੀਏਸ਼ਨ ਨਾਲ ਮੀਟਿੰਗ
ਕੇਵਲ ਸਿੰਘ ਢਿੱਲੋਂ ਵੱਲੋਂ ਬਰਨਾਲਾ ਦੇ ਆੜਤੀਆ ਐਸੋਸੀਏਸ਼ਨ ਨਾਲ ਮੀਟਿੰਗ
- ਸੂਬਾ ਪ੍ਰਧਾਨ ਵਿਜੈ ਕਾਲੜਾ ਅਤੇ ਜਿਲ੍ਹਾ ਪ੍ਰਧਾਨ ਦਰਸ਼ਨ ਸੰਘੇੜਾ ਨੇ ਚੋਣਾਂ ਵਿੱਚ ਸਾਥ ਦੇਣ ਦਾ ਕੀਤਾ ਐਲਾਨ
ਸੋਨੀ ਪਨੇਸਰ,ਬਰਨਾਲਾ,23 ਜਨਵਰੀ 2022
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਕੱਚਾ ਆੜਤੀਆ ਐਸ਼ੋਸੀਏਸ਼ਨ ਬਰਨਾਲਾ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਆੜਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੈ ਕਾਲੜਾ ਤੇ ਉਪ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਬਰਨਾਲਾ ਦੇ ਆੜਤੀਏ ਸ਼ਾਮਲ ਹੋਏ। ਇਸ ਦੌਰਾਨ ਆੜਤੀਆ ਵਰਗ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਲੈ ਕੇ ਚਰਚਾ ਹੋਈ। ਇਸ ਮੌਕੇ ਸੂਬਾ ਪ੍ਰਧਾਨ ਵਿਜੈ ਕਾਲੜਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਰਾਜ ਸਮੇਂ ਆੜਤੀਆਂ, ਵਪਾਰੀਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਰਿਹਾ ਹੈ। ਪ੍ਰੰਤੂ ਫਿ਼ਰ ਵੀ ਅਜੇ ਕੁੱਝ ਮਸਲੇ ਅਧੂਰੇ ਪਏ ਹਨ, ਜਿਹਨਾਂ ਦੇ ਹੱਲ ਕਰਨੇ ਜ਼ਰੂਰੀ ਹਨ। ਵਪਾਰੀਆਂ ਅਤੇ ਆੜਤੀਆਂ ਦੀਆਂ ਸਮੱਸਿਆ ਦਾ ਹੱਲ ਫ਼ੇਰ ਹੀ ਸਹੀ ਤਰੀਕੇ ਹੋ ਸਕੇਗਾ, ਜੇਕਰ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਸ.ਕੇਵਲ ਸਿੰਘ ਢਿੱਲੋਂ ਵਰਗੇ ਤਜ਼ੁਰਬੇਕਾਰ ਅਤੇ ਪੜ੍ਹੇ ਲਿਖੇ ਨੇਤਾ ਹੋਣਗੇ। ਜਿਸ ਤਰ੍ਹਾਂ ਇਹਨਾਂ ਵਲੋਂ ਬਰਨਾਲਾ ਹਲਕੇ ਵਿੱਚ ਕੰਮ ਕਰਵਾਏ ਗਏ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਇਆ, ਉਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਇਹਨਾਂ ਨੂੰ ਪੰਜਾਬ ਸਰਕਾਰ ਵਿੱਚ ਭੇਜਣਾ ਜ਼ਰੂਰੀ ਹੈ। ਜਿਸ ਕਰਕੇ ਇਸ ਵਾਰ ਬਰਨਾਲਾ ਦਾ ਆੜਤੀਆ ਵਰਗ ਕੇਵਲ ਸਿੰਘ ਢਿੱਲੋਂ ਦਾ ਡੱਟ ਕੇ ਸਾਥ ਦੇਵੇਗਾ। ਉਥੇ ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆੜਤੀਆ ਵਰਗ ਸਾਡੇ ਸਮਾਜ ਦੀ ਅਹਿਮ ਅੰਗ ਹੈ। ਜਿਹਨਾਂ ਦੇ ਸਹਾਰੇ ਨਾਲ ਸਾਡੀ ਕਿਸਾਨੀ, ਖੇਤੀ ਅਤੇ ਵਪਾਰ ਚੱਲਦਾ ਹੈ। ਉਹ ਪਹਿਲਾਂ ਵੀ ਆੜਤੀਆਂ ਦੀ ਆਵਾਜ਼ ਬਣ ਕੇ ਸਰਕਾਰ ਤੱਕ ਪਹੁੰਚਾਉਂਦੇ ਰਹੇ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਗੇ। ਇਸ ਮੌਕੇ ਆੜਤੀਆ ਐਸ਼ੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਵਲੋਂ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੀ ਐਸੋਸੀਏਸ਼ਨ ਚੋਣਾਂ ਦੌਰਾਨ ਸਾਥ ਦੇਵੇਗੀ ਅਤੇ ਇਹਨਾਂ ਨੂੰ ਜਿਤਾ ਕੇ ਪੰਜਾਬ ਸਰਕਾਰ ਵਿੱਚ ਭੇਜੇਗੀ। ਇਸ ਮੌਕੇ ਕਾਂਗਰਸ ਦੇ ਜਿਲ੍ਹਾ ਕਾਰਜਕਾਰੀ ਪ੍ਰਧਾਨ ਰਾਜੀਵ ਗੁਪਤਾ ਲੂਬੀ, ਮਾਰਕੀਟ ਕਮੇਟੀ ਦੇ ਚੇਅਰਮੈਨ ਅਸ਼ੋਕ ਮਿੱਤਲ, ਆੜਤੀਆ ਜੀਵਨ ਕਾਲੇਕੇ, ਜਤਿੰਦਰ ਮਹਿਲ ਕਲਾਂ ਵਾਲੇ, ਇਕਬਾਲ ਸਿੰਘ ਢਿੱਲੋਂ, ਪਿਆਰਾ ਲਾਲ ਰਾਏਸਰੀਆ, ਨਵੀਨ ਮਿੱਤਲ, ਰਜਿੰਦਰ ਭੋਜ ਡੀਸੀ, ਜੱਸੀ ਕੁਰੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆੜਤੀਏ ਹਾਜ਼ਰ ਸਨ।