ਕੇਵਲ ਸਿੰਘ ਢਿੱਲੋਂ ਨੇ ਧਾਰਮਿਕ ਸਮਾਗਮਾਂ ‘ਚ ਹਾਜ਼ਰੀ ਲਗਵਾਈ
ਕੇਵਲ ਸਿੰਘ ਢਿੱਲੋਂ ਨੇ ਧਾਰਮਿਕ ਸਮਾਗਮਾਂ ‘ਚ ਹਾਜ਼ਰੀ ਲਗਵਾਈ
ਰਵੀ ਸੈਣ, ਬਰਨਾਲਾ, 26 ਜਨਵਰੀ: 2022
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਅੱਜ ਬਰਨਾਲਾ ਸ਼ਹਿਰ ਦੇ ਵੱਖ ਵੱਖ ਧਾਰਮਿਕ ਸਮਾਗਮਾਂ ਵਿੱਚ ਸਿਰਕਤ ਕੀਤੀ ਗਈ। ਬਰਨਾਲਾ ਦੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਸਮਰਪਿੱਤ ਸਾਲਾਨਾ ਧਾਰਮਿਕ ਸਮਗਮ ਕਰਵਾਏ ਗਏ। ਜਿੱਥੇ ਕੇਵਲ ਸਿੰਘ ਢਿੱਲੋਂ ਨੇ ਹਾਜ਼ਰੀ ਲਗਵਾਈ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਜੀਤ ਸਿੰਘ ਜੀ ਤੋਂ ਆਸ਼ੀਰਵਾਦ ਹਾਸਲ ਕੀਤਾ। ਇਸ ਦੌਰਾਨ ਸੰਤਾਂ ਵਲੋਂ ਕੇਵਲ ਸਿੰਘ ਢਿੱਲੋਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਅਤੇ ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਬਾਂਸਲ ਨੂੰ ਸਿਰੋਪਾਓ ਦੀ ਬਖ਼ਸਿਸ ਕੀਤੀ ਗਈ। ਉਥੇ ਕੇਵਲ ਸਿੰਘ ਢਿੱਲੋਂ ਵਲੋਂ ਸ਼ਹਿਰ ਦੇ ਮਾਤਾ ਚਿੰਤਪੁਰਨੀ ਜੀ ਦੇ ਮੰਦਰ ਵਿੱਚ ਧਾਰਮਿਕ ਸਮਾਗਮ ਵਿੱਚ ਵੀ ਹਾਜ਼ਰੀ ਲਗਾ ਕੇ ਮਾਤਾ ਤੋਂ ਆਸ਼ੀਰਵਾਦ ਲਿਆ ਗਿਆ। ਇਸ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਮਾਤਾ ਜੀ ਦੇ ਭਜਨ ਤੇ ਭੇਟਾਵਾਂ ਵੀ ਗਾਈਆਂ ਅਤੇ ਭਜਨਾਂ ‘ਤੇ ਖ਼ੂਬ ਝੂਮੇ। ਇਸ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਜਿਲ੍ਹਾ ਧਾਰਮਿਕ ਬਿਰਤੀ ਵਾਲੇ ਲੋਕਾਂ ਦਾ ਖਿੱਤਾ ਹੈ। ਜਿੱਥੇ ਹਰ ਧਰਮ ਦੇ ਲੋਕ ਆਪਸ ਵਿੱਚ ਰਲ ਮਿਲ ਕੇ ਰਹਿ ਰਹੇ ਹਨ। ਇਹ ਧਾਰਮਿਕ ਸਮਾਗਮ ਸਾਨੂੰ ਵੱਖ ਵੱਖ ਵਰਗਾਂ ਅਤੇ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਰੱਖਦੇ ਹਨ। ਜਿਸ ਕਰਕੇ ਹਰ ਧਾਰਮਿਕ ਸਮਾਗਮ ਵਿੱਚ ਹਾਜ਼ਰ ਹੋਣਾ ਮੇਰਾ ਫ਼ਰਜ਼ ਹੈ।