ਕੇਂਦਰ ਦੁਆਰਾ 2021-22 ਦਾ ਪੋਸਟ ਮੈਟਿ੍ਕ ਦਾ 60% ਸ਼ੇਅਰ ਜਾਰੀ
ਕੇਂਦਰ ਦੁਆਰਾ 2021-22 ਦਾ ਪੋਸਟ ਮੈਟਿ੍ਕ ਦਾ 60% ਸ਼ੇਅਰ ਜਾਰੀ
- ਜੈਕ ਨੇ ਪੰਜਾਬ ਸਰਕਾਰ ਨੂੰ 40% ਸ਼ੇਅਰ ਜਾਰੀ ਕਰਨ ਦੀ ਕੀਤੀ ਮੰਗ
ਅਸ਼ੋਕ ਵਰਮਾ,ਬਠਿੰਡਾ 19 ਜਨਵਰੀ 2022
ਜੈਕ ਨੇ ਕੇਂਦਰ ਸਰਕਾਰ ਦਾ 2021-2022 ਦੇ ਵਿਦਿਆਰਥੀਆਂ ਦੀ ਆਪਣੀ ਬਣਦੀ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਰਾਸ਼ੀ ਦੇਣ ਲਈ ਧੰਨਵਾਦ ਕੀਤਾ । ਦੂਜੇ ਪਾਸੇ, ਜੈਕ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਜ ਸਰਕਾਰ ਆਪਣਾ ਬਣਦਾ 40% ਹਿੱਸਾ ਵੀ ਵਿਦਿਆਰਥੀਆਂ ਨੂੰ ਤੁਰੰਤ ਜਾਰੀ ਕਰਨ ਤਾਂ ਜੋ ਉਹ ਕਾਲਜਾਂ ਵਿਚ ਆਪਣੀਆਂ ਫੀਸਾਂ ਜਮ੍ਹਾਂ ਕਰਵਾ ਸਕਣ।
ਪਰ 2017-2018, 2018-2019 ਅਤੇ2019-2020 ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪਦਾ 1850 ਕਰੋੜ ਰੁਪਏ ਦੀ ਰਾਸ਼ੀ ਅਜੇ ਵੀ ਬਕਾਇਆ ਹੈ, ਜਿਸ ਕਾਰਨ ਕਾਲਜਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੇ ਰਿਹਾ ਹੈ। ਜੈਕਨੇ ਮੰਗ ਕੀਤੀ ਹੈ ਕਿ ਮੰਤਰੀ ਮੰਡਲ ਦੁਆਰਾ ਇਹਨਾ ਤਿੰਨ ਸਾਲਾ ਲਈ ਪਾਸ 1850 ਕਰੋੜ ਰੁਪਏ ਦੀ ਰਕਮ ਵਿੱਚੋ ਰਾਜ ਸਰਕਾਰ ਨੂੰ ਵੀ ਆਪਣੇ ਵਚਨਬੱਧ 40% ਸ਼ੇਅਰ ਦੀ ਅਦਾਇਗੀ ਕਰਨੀ ਚਾਹਿਦੀ ਹੈ। ਤਾ ਜੋ ਕਾਲਜਾਂ ਨੂੰ ਵਿੱਤੀ ਸੰਕਟ ਤੋ ਰਾਹਤ ਦਿੱਤੀ ਜਾ ਸਕੇ।
ਜੈਕ ਦੇ ਕੋ-ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਬੰਧੀ ਜੈਕ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਆਪਣਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਹਿੱਸਾ ਦੇਣ ਲਈ ਧੰਨਵਾਦ ਕੀਤਾ ਅਤੇ ਰਾਜ ਸਰਕਾਰ ਵੱਲੋਂ ਬਕਾਇਆ ਪੋਸਟ ਮੈਟ੍ਰਿਕ ਵਜ਼ੀਫ਼ਾ ਰਾਸ਼ੀ ਜਾਰੀ ਕਰਨ ਦੀ ਮੰਗ ਦਾ ਮਤਾ ਪਾਸ ਕੀਤਾ ਗਿਆ।
ਇਸ ਮੀਟਿੰਗ ਵਿੱਚ ਸ. ਸਤਨਾਮ ਸਿੰਘ ਸੰਧੂ, ਚੀਫ ਪੈਟਰਨ ਜੈਕ; ਸ. ਮਨਜੀਤ ਸਿੰਘ, ਸਰਪ੍ਰਸਤ, ਜੈਕ; ਸ. ਜਗਜੀਤ ਸਿੰਘ ਪ੍ਰਧਾਨ, ਜੈਕ; ਡਾ. ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ, ਜੈਕ ; ਸ. ਨਿਰਮਲ ਸਿੰਘ, ਸੀਨੀਅਰ ਮੀਤ ਪ੍ਰਧਾਨ, ਜੈਕ; ਸ. ਜਸਨੀਕ ਸਿੰਘ, ਮੀਤ ਪ੍ਰਧਾਨ ਜੈਕ; ਡਾ. ਸਤਵਿੰਦਰ ਸੰਧੂ, ਵਾਈਸ ਪ੍ਰੈਜ਼ੀਡੈਂਟ, ਜੈਕ; ਸ੍ਰੀ ਵਿਪਨ ਸ਼ਰਮਾ, ਉਪ ਪ੍ਰਧਾਨ, ਜੈਕ; ਸ. ਸੁਖਮੰਦਰ ਸਿੰਘ ਚੱਠਾ ਜਨਰਲ ਸਕੱਤਰ ਜੈਕ; ਸ਼੍ਰੀ ਸ਼ਿਮਾਂਸ਼ੂ ਗੁਪਤਾ, ਵਿੱਤ ਸਕੱਤਰ, ਜੈਕ; ਸ. ਰਜਿੰਦਰ ਸਿੰਘ ਧਨੋਆ ਸਕੱਤਰ, ਜੈਕ ਹਾਜ਼ਰ ਸਨ