ਕਿਸਾਨ ਲਹਿਰ ਦੇ ਪਹਿਲੇ 7 ਸ਼ਹੀਦਾ ਦੀ ਯਾਦ ਵਿੱਚ 9 ਸਤੰਬਰ ਨੂੰ ਕਾਲਾ ਸੰਘਿਆਂ ਵਿਖੇ ਸ਼ਰਧਾਂਜਲੀ ਸਮਾਗਮ ਹੋਵੇਗਾ – ਕਿਰਤੀ ਕਿਸਾਨ ਯੂਨੀਅਨ
ਕਿਸਾਨ ਲਹਿਰ ਦੇ ਪਹਿਲੇ 7 ਸ਼ਹੀਦਾ ਦੀ ਯਾਦ ਵਿੱਚ 9 ਸਤੰਬਰ ਨੂੰ ਕਾਲਾ ਸੰਘਿਆਂ ਵਿਖੇ ਸ਼ਰਧਾਂਜਲੀ ਸਮਾਗਮ ਹੋਵੇਗਾ -ਰਛਪਾਲ ਸਿੰਘ/ ਰਘਬੀਰ ਸਿੰਘ
ਪਰਦੀਪ ਕਸਬਾ , ਅੰਮ੍ਰਿਤਸਰ 6 ਸਤੰਬਰ 2021
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਰਛਪਾਲ ਸਿੰਘ ਤੇ ਰਘਬੀਰ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਿਸਾਨ ਲਹਿਰ ਦੇ ਪਹਿਲੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕਾਲਾ ਸੰਘਿਆਂ ਵਿਖੇ 9ਸਤੰਬਰ ਕਰਵਾਇਆ ਜਾ ਰਿਹਾ ਹੈ। ਉਸੇ ਦਿਨ ਹੀ 9 ਸਤੰਬਰ ਨੂੰ ਪੰਜਾਬੀ ਦੇ ਮਸ਼ਹੂਰ
ਇਨਕਲਾਬੀ ਕਵੀ ਅਵਤਾਰ ਪਾਸ਼ ਦਾ ਜਨਮਦਿਨ ਵੀ ਹੈ । ਜਿੱਥੇ ਵੱਖ ਵੱਖ ਇਲਾਕਿਆਂ ਤੋਂ ਪਹੁੰਚ ਰਹੇ ਕਿਸਾਨ ਆਗੂ ਕਿਸਾਨੀ ਘੋਲ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਨਗੇ ਉੱਥੇ ਹੀ ਪਾਸ਼ ਦੇ ਇਨਕਲਾਬੀ ਗੀਤ ਅਤੇ ਕਵਿਤਾਵਾਂ ਵੀ ਹਾਜ਼ਰੀਨ ਸੰਗ ਸਾਂਝੀਆਂ ਕੀਤੀਆਂ ਜਾਣਗੀਆਂ । ਨਾਟਕ ਟੀਮ ਵੱਲੋਂ ਕਿਸਾਨੀ ਘੋਲ ਤੇ ਨਾਟਕ ਅਤੇ ਪਾਸ਼ ਦੇ ਇਨਕਲਾਬੀ ਗੀਤਾਂ ਤੇ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਜਾਵੇਗੀ ।
ਆਗੂਆਂ ਕਿਹਾ ਕਿ ਇਸ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਦਿੱਤਾ ਨਾਅਰਾ *ਜ਼ਮੀਨ ਨਹੀਂ ਤਾਂ ਜੀਵਨ ਨਹੀਂ* ਤਹਿਤ ਚਲਾਈ ਜਾ ਰਹੀ ਮੁਹਿੰਮ ਦਾ ਦੋਆਬੇ ਵਿੱਚ ਕਿਸਾਨ ਘੋਲਾਂ ਲਈ ਮਸ਼ਹੂਰ ਕਾਲਾ ਸੰਘਿਆ ਦੀ ਧਰਤੀ ਤੋਂ ਆਗਾਜ਼ ਕੀਤਾ ਜਾਵੇਗਾ। ਇਸ ਕਰਕੇ ਇਲਾਕੇ ਭਰ ਵਿੱਚੋਂ ਲੋਕਾਂ ਨੂੰ 9 ਸਤੰਬਰ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਕਾਲਾ ਸੰਘਿਆ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।
ਮੀਟਿੰਗ ਵਿਚ ਸ਼ਮਸ਼ੇਰ ਸਿੰਘ ਰੱਤੜਾ, ਬਾਬਾ ਸਵਰਨ ਸਿੰਘ ਫੱਤੂਢੀਂਗਾ, ਗੁਰਦੀਪ ਸਿੰਘ ਫੱਤੂਢੀਂਗਾ, ਜਸਵਿੰਦਰ ਸਿੰਘ ਮੰਗੂਪੁਰ,ਮੋਹਨ ਸਿੰਘ ਮੰਗੂਪੁਰ ,ਤੇਜਵਿੰਦਰ ਸਿੰਘ ਬੂਲਪੁਰ,ਡਾ ਸੁਖਦੇਵ ਸਿੰਘ ਮੁਰਾਦਪੁਰ ਅਤੇ ਬਲਵਿੰਦਰ ਸਿੰਘ ਦੇਸਲ ਆਦਿ ਜੁਝਾਰੂ ਸਾਥੀ ਹਾਜ਼ਰ ਸਨ।
#ਜ਼ਮੀਨ_ਨਹੀਂ_ਤਾਂ_ਜੀਵਨ_ਨਹੀਂ #no_land_no_life
#ਕਿਰਤੀ_ਕਿਸਾਨ_ਯੂਨੀਅਨ_ਪੰਜਾਬ |