ਕਾਲੀ ਮਾਤਾ ਮੰਦਰ ‘ਚ ਬੇਅਦਬੀ ਦੀ ਕੀਤੀ ਕੋਸ਼ਿਸ਼, ਪ੍ਰਨੀਤ ਕੌਰ ਵੱਲੋਂ ਸਖ਼ਤ ਨਿਖੇਧੀ
ਕਾਲੀ ਮਾਤਾ ਮੰਦਰ ‘ਚ ਬੇਅਦਬੀ ਦੀ ਕੀਤੀ ਕੋਸ਼ਿਸ਼, ਪ੍ਰਨੀਤ ਕੌਰ ਵੱਲੋਂ ਸਖ਼ਤ ਨਿਖੇਧੀ
ਰਿਚਾ ਨਾਗਪਾਲ, ਪਟਿਆਲਾ 25 ਜਨਵਰੀ 2022
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਇਤਿਹਾਸਿਕ ਕਾਲੀ ਮੰਦਰ ਵਿਖੇ ਹੋਈ ਬੇਅਦਬੀ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਅੱਗੇ ਕਿਹਾ ਇਹ ਸਭ ਕੁਝ ਜਾਣ ਬੁਝ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਜੌ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ। ਜਿਸ ਨਾਲ ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਕਿਉਂਕਿ ਧਾਰਮਿਕ ਅਸਥਾਨ ਸੱਭ ਚੀਜਾਂ ਤੋਂ ਉਪਰ ਹੋ ਕੇ ਸਭ ਵਰਗਾਂ ਲਈ ਪੂਜਨੀਯ ਹੁੰਦੇ ਹਨ।