PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪਟਿਆਲਾ ਮਾਲਵਾ ਰਾਜਸੀ ਹਲਚਲ

ਕਾਂਗਰਸ 2022 ਚੋਣਾਂ ‘ਚ ਸਪਸ਼ਟ ਤੌਰ ਤੇ ਸੱਤਾ ਵਿਚ ਆਵੇਗੀ

Advertisement
Spread Information

ਕਾਂਗਰਸ 2022 ਚੋਣਾਂ ‘ਚ ਸਪਸ਼ਟ ਤੌਰ ਤੇ ਸੱਤਾ ਵਿਚ ਆਵੇਗੀ

  • ਵਿਨੋਦ ਕਾਲੂ ਬਣੇ ਕਿਲਾ ਮੁਬਾਰਕ ਦੇ ਬਲਾਕ ਪ੍ਰਧਾਨ

ਰਿਚਾ ਨਾਗਪਾਲ,ਪਟਿਆਲਾ,20 ਜਨਵਰੀ 2022
ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਰਿੰਦਰ ਲਾਲੀ ਵੱਲੋਂ ਕਾਂਗਰਸ ਦੇ ਜਥੇਬੰਧਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਬਲਾਕ ਪ੍ਰਧਾਨ ਨਿਯੁਕਤ ਕੀਤੇ ਹਨ। ਇਸ ਮੌਕੇ ਸ਼ਹਿਰ ਦੇ ਸਭ ਤੋਂ ਮਹੱਤਵਪੂਰਨ ਬਲਾਕ ਕਿਲਾ ਮੁਬਾਰਕ ਤੋਂ ਵਿਨੋਦ ਅਰੋੜਾ ਕਾਲੂ, ਲਹਿਲ ਬਲਾਕ ਤੋਂ ਨਰੇਸ਼ ਦੁੱਗਲ, ਤ੍ਰਿਪੜੀ ਅਤੇ ਆਲੋਵਾਲ ਬਲਾਕ ਤੋਂ ਵੇਦ ਕਪੂਰ ਅਤੇ ਬਿਸ਼ਨ ਨਗਰ ਬਲਾਕ ਤੋਂ ਵਿਵੇਕ ਮਲਹੋਤਰਾ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਨਰਿੰਦਰ ਲਾਲੀ ਅਤੇ ਕਾਂਗਰਸ ਵੱਲੋਂ ਨਿਯੁਕਤ ਕੀਤੇ ਗਏ ਅਬਜ਼ਰਵਰ ਸੰਜੇ ਠਾਕੁਰ, ਵਿਸ਼ਨੂੰ ਸ਼ਰਮਾ, ਯੋਗਿੰਦਰ ਯੋਗੀ ਸਮੇਤ ਹੋਰ ਆਗੂਆਂ ਨੇ ਸਾਂਝੇ ਤੌਰ ਤੇ ਅਦਾ ਕੀਤੀ। ਇਸ ਮੌਕੇ ਵਿਨੋਦ ਕਾਲੂ ਨੇ ਕਿਹਾ ਕਿ ਚੰਨੀ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਖੁਸ਼ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕਾਂਗਰਸ 2022 ਦੀਆਂ ਚੋਣਾਂ ਵਿੱਚ ਸਪਸ਼ਟ ਤੌਰ ਤੇ ਸੱਤਾ ਵਿੱਚ ਆ ਕੇ ਇਤਿਹਾਸ ਰਚੇਗੀ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਜੋ ਵੀ ਉਹਨਾਂ ਦੀ ਡਿਊਟੀ ਲਗਾਈ ਹੈ ਉਸਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ। ਇਸ ਮੌਕੇ ਪਵਨ ਨਗਰਾਥ, ਸੁਰੇਸ਼ ਗੋਗੀਆ, ਜਸਪਾਲ ਜਿੰਦਲ,ਅਨੁਜ ਤ੍ਰਿਵੇਦੀ, ਜਸਵਿੰਦਰ ਜਰਗਿਆ, ਵਿਕਾਸ ਗਿੱਲ, ਭੂਸ਼ਨ ਸ਼ਰਮਾ, ਕੰਨੁ, ਸੰਨੀ ਭਾਉ, ਰੋਬਿਨ ਸ਼ਰਮਾ, ਗੁਰਪ੍ਰੀਤ ਸਿੰਘ ਬਾਵਾ, ਮੋਹਿਤ ਜੋਸ਼ੀ, ਪੰਕੁਸ਼ ਸੂਦ, ਪ੍ਰੀਕਸ਼ਤ ਵਿਰਦੀ ਅਤੇ ਹੋਰ ਕਾਂਗਰਸੀ ਆਗੂ ਹਾਜਰ ਸਨ।

Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!