PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਕਾਂਗਰਸ ਦੇ ਸੰਮਤੀ ਮੈਂਬਰਾਂ, ਸਰਪੰਚਾਂ  ਨੇ ਬੀਬੀ ਘਨੌਰੀ ਦੇ ਹੱਕ ਚ ਭਰਵਾਂ ਇਕੱਠ ਕੀਤਾ

Advertisement
Spread Information

ਕਾਂਗਰਸ ਦੇ ਸੰਮਤੀ ਮੈਂਬਰਾਂ, ਸਰਪੰਚਾਂ  ਨੇ ਬੀਬੀ ਘਨੌਰੀ ਦੇ ਹੱਕ ਚ ਭਰਵਾਂ ਇਕੱਠ ਕੀਤਾ

ਹਾਈ ਕਮਾਨ ਪਾਸੋਂ ਬੀਬੀ ਘਨੌਰੀ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ


ਮਹਿਲ ਕਲਾਂ 14  ਸਤੰਬਰ 2021 (ਗੁਰਸੇਵਕ ਸਿੰਘ ਸਹੋਤਾ ਪਾਲੀ ਵਜੀਦਕੇ ) 
    ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਤ ਕਾਂਗਰਸ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਆਗੂਆਂ ਦੀ ਇਕ ਭਰਵੀਂ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਪਲਵਿੰਦਰ ਸਿੰਘ ਕਲਾਲਮਾਜਰਾ ਅਤੇ ਸੇਵਾਮੁਕਤ ਕੰਨਗੋ ਉਜਾਗਰ ਸਿੰਘ ਦਿਓਲ ਛਾਪਾ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਕਸਬਾ ਮਹਿਲ ਕਲਾਂ ਵਿਖੇ ਹੋਈ। ਚੁਣੇ ਹੋਏ ਨੁਮਾਇੰਦਿਆਂ ਸਰਪੰਚਾਂ,ਪੰਚਾਂ ਵੱਲੋਂ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਹੱਕ ਵਿੱਚ ਖੜ੍ਹਨ ਦਾ ਫ਼ੈਸਲਾ ਲੈਂਦਿਆ ਹੱਥ ਖਡ਼੍ਹੇ ਕਰਕੇ ਕਾਂਗਰਸ ਹਾਈ ਕਮਾਨ ਪਾਸੋਂ ਮੰਗ ਕੀਤੀ ਕਿ ਆਉਂਦੀਆਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦੀ ਦੀ ਟਿਕਟ ਹਲਕੇ ਦੀ ਸੇਵਾਦਾਰ ਬੀਬੀ ਹਰਚੰਦ ਕੌਰ ਘਨੌਰੀ ਨੂੰ ਦਿੱਤੀ ਜਾਵੇ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਧਨੇਰ, ਮਨਜੀਤ ਸਿੰਘ ਮਹਿਲ ਖੁਰਦ, ਸਰਪੰਚ ਪਲਵਿੰਦਰ ਸਿੰਘ ਕਲਾਲਮਾਜਰਾ, ਸੇਵਾਮੁਕਤ ਕੰਨਗੋ ਉਜਾਗਰ ਸਿੰਘ ਦਿਓਲ ਛਾਪਾ, ਸਰਪੰਚ ਗੁਰਪ੍ਰੀਤ ਸਿੰਘ ਰਾਏਸਰ, ਸਰਪੰਚ ਪਰਮਿੰਦਰ ਸਿੰਘ ਸੱਦੋਵਾਲ, ਸਰਪੰਚ ਕੁਲਦੀਪ ਸਿੰਘ ਈਨਾਬਾਜਵਾ,ਸਰਪੰਚ ਕਰਮ ਸਿੰਘ ਬਾਜਵਾ ਵਜੀਦਕੇ ਖੁਰਦ, ਹਲਕਾ ਪ੍ਰਧਾਨ ਜਸਵਿੰਦਰ ਸਿੰਘ ਮਾਂਗਟ, ਜਰਨੈਲ ਸਿੰਘ ਭੋਲਾ ਠੁੱਲੀਵਾਲ, ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਭਾਵੇਂ ਪਿਛਲੇ ਸਮੇਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ
ਹਾਰਨ ਦੇ ਬਾਵਜੂਦ ਵੀ ਹਲਕੇ ਅੰਦਰ ਲੋਕਾਂ ਦੇ ਅੰਗ ਸੰਗ ਰਹਿ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕ ਪਹੁੰਚ ਕਰਕੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਦਾ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਲਿਆ ਕੇ ਵੱਡੀ ਪੱਧਰ ਤੇ ਵਿਕਾਸ ਕਰਵਾਇਆ ਅਤੇ ਪਿੰਡ ਪੱਧਰ ਤੇ ਕੈਂਪ ਲਗਾ ਕੇ ਲੋੜਵੰਦ ਲੋਕਾਂ ਨੂੰ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਦੁਆ ਕੇ ਉਨ੍ਹਾਂ ਨੂੰ ਲਾਭ ਪਹੁੰਚਾਇਆ।
ਉਨ੍ਹਾਂ ਕਿਹਾ ਕਿ ਲਗਾਤਾਰ ਉਨ੍ਹਾਂ ਵੱਲੋਂ ਹਲਕੇ ਅੰਦਰ ਰਹਿ ਕੇ ਕੀਤੀ ਜਾ ਰਹੀ ਸੇਵਾ ਨੂੰ ਕਦੇ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਮੁੜ ਇਸ ਹਲਕੇ ਤੋਂ ਥਾਪਡ਼ਾ ਦਿੱਤੇ ਜਾਣ ਕਰਕੇ ਪਾਰਟੀ ਵਰਕਰਾਂ ਸਰਪੰਚਾਂ ਪੰਚਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਹੀਓ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸਾਬਕਾ ਵਿਧਾਇਕ ਬੀਬੀ ਘਨੌਰੀ ਹੀ ਚੋਣ ਲੜਨਗੇ ।
ਉਕਤ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਹਾਈਕਮਾਨ ਪਾਸੋਂ ਮੰਗ ਕੀਤੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦੀ ਟਿਕਟ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੂੰ ਦਿੱਤੀ ਜਾਵੇ। ਇਸ ਮੌਕੇ ਸਾਰੇ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਸਰਪੰਚਾਂ ਪੰਚਾਂ ਤੋਂ ਇਲਾਵਾ ਪਾਰਟੀ ਵਰਕਰਾਂ ਤੇ ਆਗੂਆਂ ਨੇ ਹੱਥ ਖੜ੍ਹੇ ਕਰਕੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦੇ ਹੱਕ ਵਿੱਚ ਹੱਥ ਖਡ਼੍ਹੇ ਕਰਕੇ ਖੜ੍ਹਨ ਦਾ ਫ਼ੈਸਲਾ ਲੈਂਦਿਆਂ ਕਾਂਗਰਸ ਹਾਈ ਕਮਾਨ ਪਾਸੋਂ ਮੰਗ ਕੀਤੀ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਜੀਤ ਕੌਰ ਸਹਿਜੜਾ, ਬਲਾਕ ਸੰਮਤੀ ਮੈਂਬਰ ਪਰਮਿੰਦਰ ਕੌਰ ਕੁਰੜ੍, ਲੰਬੜਦਾਰ ਮਨਜਿੰਦਰ ਸਿੰਘ ਮਨਾਲ, ਯੂਥ ਆਗੂ ਰਾਜਬੀਰ ਸਿੰਘ ਰਾਣੂ ਹਮੀਦੀ, ਡਾ ਬਲਵੰਤ ਰਾਏ ਸ਼ਰਮਾ, ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ, ਲੱਖਾ ਸਿੰਘ ਬੀਹਲਾ ਖ਼ੁਰਦ, ਅੰਮ੍ਰਿਤਪਾਲ ਸਿੰਘ ਭੱਠਲ ਸਹੋਰ, ਸਰਪੰਚ ਜੋਗਿੰਦਰ ਸਿੰਘ ਚੁਹਾਣਕੇ ਕਲਾਂ, ਸਰਪੰਚ ਵੀਰਪਾਲ ਕੌਰ ਧਨੇਰ, ਅਮਰਜੀਤ ਸਿੰਘ ਭੋਤਨਾ, ਇਕਬਾਲ ਸਿੰਘ, ਰਫੀਕ ਮੁਹੰਮਦ,ਨੰਬਰਦਾਰ ਚਮਕੌਰ ਸਿੰਘ, ਜਸਬੀਰ ਸਿੰਘ ਖਿਆਲੀ, ਬਿਕਰ ਸਿੰਘ ਖਿਆਲੀ, ਜਗਦੇਵ ਸਿੰਘ ਚੀਮਾ, ਅਰਸ਼ਦੀਪ ਸਿੰਘ ਵਜੀਦਕੇ ਖੁਰਦ, ਜਸਵਿੰਦਰ ਸਿੰਘ ਜੱਸੀ ਠੁੱਲੀਵਾਲ ਤੋਂ ਇਲਾਵਾ ਸਰਪੰਚ ਪੰਚ ਪਾਰਟੀ ਵਰਕਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Spread Information
Advertisement
Advertisement
error: Content is protected !!