ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੁਲਵਾਉਣ ਲਈ ਲੋਕਾਈ ਦਾ ਗੁੱਸਾ ਨਿੱਕਲਿਆ ਸੜਕਾਂ’ਤੇ
ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੁਲਵਾਉਣ ਲਈ ਲੋਕਾਈ ਦਾ ਗੁੱਸਾ ਨਿੱਕਲਿਆ ਸੜਕਾਂ’ਤੇ
- ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਸਾਰੀਆਂ ਮੁੱਖ ਸੜਕਾਂ 12 ਵਜੇ ਤੋਂ 2 ਵਜੇ ਤੱਕ ਮੁਕੰਮਲ ਜਾਮ ਰਹੀਆਂ
ਰਵੀ ਸੈਣ,ਬਰਨਾਲਾ,7 ਫਰਵਰੀ 2022
ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਪਹਿਲਕਦਮੀ ਤੇ ਚਲਦਿਆਂ ਅਧਿਆਪਕ ਜਥੇਬੰਦੀਆਂ, ਵਿਦਿਆਰਥੀਆਂ, ਮਾਪਿਆਂ, ਸਕੂਲ ਪ੍ਰਬੰਧਕਾਂ, ਆਮ ਲੋਕਾਂ ਦੇ ਸੰਘਰਸ਼ ਦੇ ਦਬਾਅ ਅੱਗੇ ਝੁਕਦਿਆਂ ਭਾਵੇਂ ਪੰਜਾਬ ਸਰਕਾਰ ਨੇ ਕਰੋਨਾ ਦੀ ਆੜ ਹੇਠ ਬੰਦ ਕੀਤੇ 7 ਫਰਬਰੀ ਤੋਂ 6 ਵੀਂ ਕਲਾਸ ਤੋਂ ਅੱਗੇ ਸਕੂਲ/ਕਾਲਜ ਖੋਹਲਣ ਦਾ ਫ਼ੈਸਲਾ ਕਰ ਲਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਮੇਤ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਜਥੇਬੰਦੀਆਂ ਪਹਿਲੀ ਜਮਾਤ ਤੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਹਲਣ ਲਈ ਸੰਘਰਸ਼ ਕਰ ਰਹੀਆਂ ਹਨ। ਇਸ ਲਈ ਅੱਜ ਬਰਨਾਲਾ ਜਿਲ੍ਹੇ ਅੰਦਰ 12 ਵਜੇ ਤੋਂ 2 ਵਜੇ ਤੱਕ ( ਮਹਿਲਕਲਾਂ,ਟੱਲੇਵਾਲ,ਸੰਘੇੜਾ,ਚੀਮਾ ਟੋਲ ਪਲਾਜ਼ਾ,ਭਦੌੜ,ਤਪਾ, ਧੌਲਾ, ਰੂੜੇਕੇ ਕਲਾਂ,ਧਨੌਲਾ ,ਹੰਢਿਆਇਆ ਆਦਿ) ਸੜਕਾਂ ਜਾਮ ਕੀਤੀਆਂ ਗਈਆਂ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਪ੍ਰਬੰਧਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਆਗੂਆਂ ਸਰਵਸ਼ ਬਲਵੰਤ ਉੱਪਲੀ,ਦਰਸ਼ਨ ਉੱਗੋਕੇ,ਮਲਕੀਤ ਈਨਾ,ਜਗਸੀਰ ਸਿੰਘ ਸੀਰਾ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੀਤ ਸੁਖਪੁਰਾ,ਨਰਾਇਣ ਦੱਤ, ਸਾਹਿਬ ਸਿੰਘ ਬਡਬਰ, ਦਰਸ਼ਨ ਸਿੰਘ ਮਹਿਤਾ ਆਦਿ ਆਗੂਆਂ ਕਿਹਾ ਕਿ ਸਾਂਝੇ ਸੰਘਰਸ਼ ਨੇ ਹੀ ਸਰਕਾਰ ਨੂੰ ਆਪਣਾ ਵਿਦਿਆਰਥੀ ਵਿਰੋਧੀ ਵਿਰੋਧੀ ਫੈਸਲਾ ਬਦਲਣ ਲਈ ਮਜ਼ਬੂਰ ਕੀਤਾ ਹੈ। ਅੱਜ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ (ਮਹਿਲਕਲਾਂ,ਟੱਲੇਵਾਲ,ਸੰਘੇੜਾ,ਚੀਮਾ ਟੋਲ ਪਲਾਜ਼ਾ,ਭਦੌੜ,ਤਪਾ, ਧੌਲਾ, ਰੂੜੇਕੇ ਕਲਾਂ,ਧਨੌਲਾ ਆਦਿ)ਥਾਂ ਥਾਂ ਸੜਕ 12 ਵਜੇ ਤੋਂ 2 ਵਜੇ ਤੱਕ ਸੜਕਾਂ ਜਾਮ ਕੀਤੀਆਂ ਗਈਆਂ ਹਨ। ਇਸ ਸੜਕਾਂ ਜਾਮ ਦੇ ਸੱਦੇ ਨੂੰ ਪਿੰਡਾਂ ਵਿੱਚੋਂ ਵਿਸ਼ਾਲ ਹੁੰਗਾਰਾ ਮਿਲਿਆ ਹੈ। ਇਸ ਲਈ ਇਹ ਨਾਂ ਸਮਝੋ ਕਿ 6 ਵੀਂ ਜਮਾਤ ਤੋਂ ਕਲਾਸਾਂ ਸ਼ੁਰੂ ਹੋ ਗਈਆਂ ਹਨ, ਆਪਣੀ ਸਭ ਦੀ ਸਾਂਝੀ ਮੰਗ ਪਹਿਲੀ ਜਮਾਤ ਤੋਂ ਸਕੂਲ ਖੋਹਲਣ ਦੀ ਹੈ। ਕਿਉਂਕਿ ਕਿ ਸਰਕਾਰ ਸਭਨਾਂ ਦੇ ਬੁਨਿਆਦੀ ਅਧਿਕਾਰ ਸਿੱਖਿਆ ਨੂੰ ਕਰੋਨਾ ਦੀ ਆੜ ਹੇਠ ਬੰਦ ਕਰਕੇ ਲੰਬੇ ਸਮੇਂ ਲਈ ਸਕੂਲੀ ਸਿੱਖਿਆ ਪ੍ਰਬੰਧਕ ਦਾ ਭੋਗ ਪਾਉਣ ਦੀ ਤਾਕ ਵਿੱਚ ਹੈ।ਨਵੀਂ ਵਿੱਦਿਆ ਨੀਤੀ 2020 ਨਾਲ ਜੋੜਕੇ ਹਕੂਮਤ ਦੇ ਇਸ ਲੋਕ ਵਿਰੋਧੀ ਫੈਸਲੇ ਨੂੰ ਵੇਖਣਾ ਚਾਹੀਦਾ ਹੈ। ਆਗੂਆਂ ਜਗਰਾਜ ਹਰਦਾਸਪੁਰਾ, ਅਮਨਦੀਪ ਰਾਏਸਰ,ਪਰਮਿੰਦਰ ਹੰਢਿਆਇਆ,ਬਾਬੂ ਸਿੰਘ ਖੁੱਡੀਕਲਾਂ,ਭੋਲਾ ਸਿੰਘ ਛੰਨਾਂ,ਕੁਲਵੰਤ ਸਿੰਘ ਭਦੌੜ,ਹਰਮੰਡਲ ਸਿੰਘ ਜੋਧਪੁਰ, ਸੰਪੂਰਨ ਸਿੰਘ ਚੂੰਘਾਂ,ਗੁਰਧਿਆਨ ਸਿੰਘ ਸਹਿਜੜਾ,ਨਿਰਮਲ ਸਿੰਘ ਖੁੱਡੀਕਲਾਂ, ਊਧਮ ਸਿੰਘ ਜੋਧਪੁਰ,ਬਲਵਿੰਦਰ ਕੌਰ, ਅਮਰਜੀਤ ਕੌਰ ਨੇ ਗੁਜਾਰਿਸ਼ ਕੀਤੀ ਕਿ ਜਿਸ ਤਰ੍ਹਾਂ ਅੱਜ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਨੇ ਅੱਜ ਦੇ ਪਰੋਗਰਾਮਾਂ ਵਿੱਚ ਸ਼ਮੂਲੀਅਤ ਯਕੀਨੀ ਬਣਾਈ ਹੈ । ਅਜਿਹੀ ਲਗਾਤਾਰਤਾ ਬਣਾਏ ਰੱਖਣ ਨਾਲ ਹੀ ਆਉਣ ਵਾਲੇ ਸਮੇਂ ਲਈ ਵਿਸ਼ਾਲ ਏਕਾ ਬਰਕਰਾਰ ਰਹਿ ਸਕੇਗਾ। ਕਿਉਂਕਿ ਕਿ ਸਾਡੀ ਅਸਲ ਲੜਾਈ ਤਾਂ ਹਰ ਬੱਚੇ ਨੂੰ ਪਹਿਲੀ ਤੋਂ ਲੈਕੇ ਪੀਜੀ ਤੱਕ ਮੁਫ਼ਤ ਅਤੇ ਮਿਆਰੀ ਸਿੱਖਿਆ ਹਾਸਲ ਕਰਨ ਦੀ ਹੈ। ਬੁਲਾਰਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਾਰੇ ਸਕੂਲ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ। ਅਗਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਜਲਦ ਅਗਲਾ ਸੰਘਰਸ਼ ਸੱਦਾ ਦੇਵੇਗਾ।