ਕਮਿਸ਼ਨਰੇਟ ਪੁਲਿਸ ਵੱਲੋਂ ਲੁਟੇਰਾ ਗਿਰੋਹ ਦਾ ਪਰਦਾਫਾਸ਼, ਹਾਈ ਪ੍ਰੋਫਾਈਲ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ
ਕਮਿਸ਼ਨਰੇਟ ਪੁਲਿਸ ਵੱਲੋਂ ਲੁਟੇਰਾ ਗਿਰੋਹ ਦਾ ਪਰਦਾਫਾਸ਼, ਹਾਈ ਪ੍ਰੋਫਾਈਲ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ
- ਪਿਸਤੌਲ, ਜਿੰਦਾ ਕਾਰਤੂਸ ਤੇ 1.05 ਲੱਖ ਦੀ ਨਕਦੀ ਸਮੇਤ 3 ਮੁਲਜ਼ਮਾਂ ਨੂੰ ਕੀਤਾ ਕਾਬੂ – ਗੁਰਪ੍ਰੀਤ ਸਿੰਘ ਭੁੱਲਰ
- ਗਿਰੋਹ ਤੋਂ ਚੋਰੀ ਦਾ ਸਮਾਨ ਖ੍ਰੀਦਣ ਵਾਲੇ 2 ਦੁਕਾਨਦਾਰ ਵੀ ਚੜ੍ਹੇ ਹੱਥੇ
ਦਵਿੰਦਰ ਡੀ.ਕੇ,ਲੁਧਿਆਣਾ, 07 ਦਸੰਬਰ 2021
ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 15-11-2021 ਨੂੰ ਨਵਨੀਤ ਕੁਮਾਰ ਸਿਰਵਾਸਤਵ ਅਤੇ ਅੰਮ੍ਰਿਤਾ ਨੰਦਾ ਪਤਨੀ ਨਵਨੀਤ ਕੁਮਾਰ ਸਿਰਵਾਸਤਵ ਜਿਨ੍ਹਾ ਦੀ ਸੂਆ ਰੋਡ ਗੋਬਿੰਦਗੜ੍ਹ ਫੋਕਲ ਪੁਆਇੰਟ ਏਰੀਆ ਵਿੱਖੇ ਮਨੀ ਟ੍ਰਾਸਫਰ ਦੀ ਦੁਕਾਨ ਹੈ, ਨਾਮਲੂਮ ਲੁਟੇਰਿਆਂ ਵੱਲੋਂ ਮੁੱਦਈ ਮੁਕੱਦਮਾ ਨੂੰ ਦਾਤ ਨਾਲ ਜਖਮੀ ਕਰਕੇ ਅਤੇ ਉਸ ਦੀ ਪਤਨੀ ਅੰਮ੍ਰਿਤਾ ਨੰਦਾ ਦੇ ਪੱਟ ਵਿੱਚ ਗੋਲੀ ਮਾਰ ਕੇ, ਮੋਕੇ ‘ਤੇ ਹਵਾਈ ਫਾਇਰ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਨੂੰ ਸੀ.ਆਈ.ਏ. ਸਟਾਫ-1 ਵੱਲੋਂ ਟਰੇਸ ਕਰਕੇ 03 ਦੋਸ਼ੀਆਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਹਥਿਆਰ ਪਿਸਤੌਲ 315 ਬੋਰ ਸਮੇਤ 05 ਜਿੰਦਾ ਕਾਰਤੂਸ ਅਤੇ ਲੁੱਟ ਕੀਤੀ ਰਕਮ 1,05,200/- ਰੁਪਏ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮਿਤੀ 15-11-2021 ਨੂੰ ਨਵਨੀਤ ਕੁਮਾਰ ਸਿਰਵਾਸਤਵ ਪੁੱਤਰ ਸ੍ਰੀ ਪ੍ਰਮੋਦ ਕੁਮਾਰ ਸਿਰਵਾਸਤਵ ਵਾਸੀ ਨੇੜੇ ਲਛਮੀ ਚੌਕ ਬ੍ਰਹਮਪੁਰਾ ਜਿਲ੍ਹਾ ਮੁਜਫਰਪੁਰ ਬਿਹਾਰ ਹਾਲ ਵਾਸੀ ਮਕਾਨ ਨੰਬਰ 2185/ਬੀ-4/1ਬੀ ਸੁਆ ਰੋਡ ਗੋਬਿੰਦਗੜ੍ਹ ਲੁਧਿਆਣਾ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ: 327 ਮਿਤੀ 16-11-2021 ਅ/ਧ 307,394,395 ਆਈ.ਪੀ.ਸੀ. 25/54/59 ਅਸਲਾ ਐਕਟ ਥਾਣਾ ਫੋਕਲ ਪੁਆਇੰਟ ਜਿਲ੍ਹਾ ਲੁਧਿਆਣਾ ਦਰਜ ਰਜਿਸਟਰ ਹੋਇਆ ਸੀ ਕਿ ‘ਉਸ ਦੀ ਸਿਰਵਾਸਤਵ ਐਸੋਸੀਏਟਸ ਨਾਮ ਦੀ ਮਨੀ ਟ੍ਰਾਸਫਰ, ਬਿਲ ਪੇਮੈਂਟਸ, ਵਗੈਰਾ ਰਿਚਾਰਜ ਦੀ ਦੁਕਾਨ ਹੈ’ ਮਿਤੀ 15-11-2021 ਨੂੰ ਵਕਤ ਕਰੀਬ 9 ਵਜੇ ਉਹ ਆਪਣੀ ਦੁਕਾਨ ‘ਤੇ ਮੌਜੂਦ ਸੀ ਜਿਥੇ ਕਿ ਉਸ ਦੀ ਪਤਨੀ ਅੰਮ੍ਰਿਤਾ ਨੰਦਾ ਅਤੇ ਉਸ ਦੀ ਬੇਟੀ ਬਰਤਿਕਾ ਜੋ ਕਿ ਬਜਾਰ ਤੋਂ ਸਮਾਨ ਲੈਣ ਲਈ ਆਏ ਸਨ, ਦੁਕਾਨ ਤੇ ਆ ਗਏ ਸੀ। ਦੁਕਾਨ ਬੰਦ ਕਰਨ ਸਮੇ ਉਸ ਨੇ ਨੀਲੇ ਰੰਗ ਦੇ ਬੈਗ ਵਿੱਚ ਰੁਟੀਨ ਦੀ ਤਰ੍ਹਾਂ ਰਕਮ 5,80000/- ਰੁਪਏ, ਲੈਪਟਾਪ ਮਾਰਕਾ ਡੈਲ, ਮੋਬਾਇਲ ਫੋਨ ਰੈਡਮੀ ਨੋਟ ਪ੍ਰੋ, 2 ਏਟੀਐਮ, ਇੱਕ ਡੈਵਿਟ ਕਾਰਡ, ਡਿਵਾਈਸ ਮਾਇਕਰੋ ਪਾਈ ਸੀ। ਜਦੋ ਉਹ ਸਮੇਤ ਆਪਣੀ ਪਤਨੀ ਤੇ ਆਪਣੀ ਬੇਟੀ ਦੇ ਦੁਕਾਨ ਦਾ ਸ਼ਟਰ ਬੰਦ ਕਰਨ ਲੱਗਾ ਤਾਂ ਦੁਕਾਨ ਤੇ 3 ਨਾਮਲੂਮ ਵਿਅਕਤੀ ਆਏ। ਜਿਨ੍ਹਾ ਦੇ ਹੱਥ ਵਿੱਚ ਦਾਤ ਸੀ ਅਤੇ ਉਨ੍ਹਾਂ ਨੂੰ ਡਰਾਉਣ ਲੱਗੇ ਕਿ ਚੁੱਪਚਾਪ ਸਾਰਾ ਸਮਾਨ ਦੇ ਦਿਉ ਨਹੀਂ ਤਾਂ ਜਾਨ ਤੋਂ ਮਾਰ ਦੇਵਾਗੇ। ਜਦੋ ਉਸ ਨੇ ਅਤੇ ਉਸ ਦੀ ਪਤਨੀ ਅੰਮ੍ਰਿਤਾ ਨੰਦਾ ਨੇ ਨਾਮਲੂਮ ਵਿਅਕਤੀਆਂ ਦਾ ਵਿਰੋਧ ਕੀਤਾ ਤਾਂ ਉਹਨਾਂ ਚੋ ਇੱਕ ਵਿਅਕਤੀ ਨੇ ਉਸ ਦੇ ਹੱਥ ਪਰ ਦਾਤ ਮਾਰਕੇ ਉਸ ਨੂੰ ਜਖਮੀ ਕਰ ਦਿੱਤਾ ਤਾ ਉਸੇ ਵਕਤ 2 ਹੋਰ ਨਾਮਲੂਮ ਵਿਅਕਤੀ ਦੁਕਾਨ ਅੰਦਰ ਆ ਗਏ ਅਤੇ ਜਿਨ੍ਹਾ ਵਿੱਚੋ ਇੱਕ ਕੋਲ ਪਿਸ਼ਤੌਲ ਸੀ । ਜਿਨ੍ਹਾਂ ਨੇ ਮਾਰ ਦੇਣ ਦੀ ਨੀਯਤ ਨਾਲ ਗੋਲੀ ਚਲਾਈ, ਜੋ ਗੋਲੀ ਉਸ ਦੀ ਪਤਨੀ ਅੰਮ੍ਰਿਤਾ ਨੰਦਾ ਦੇ ਸੱਜੇ ਪੱਟ ਵਿੱਚ ਲੱਗੀ ਅਤੇ ਮੁਦੱਈ ਪਾਸੋਂ ਨਾਮਲੂਮ ਦੋਸ਼ੀ ਨੀਲੇ ਰੰਗ ਦਾ ਬੈਗ ਜਿਸ ਵਿੱਚ ਉਕਤ ਸਮਾਨ ਅਤੇ ਕੈਸ਼ ਸੀ ਲੁੱਟ ਕੇ ਲੈ ਗਏ। ਇਸ ਹਾਦਸੇ ਦੋਰਾਨ ਮੁਦੱਈ ਦੀ ਬੇਟੀ ਬਰਤਿਕਾ ਦੇ ਹੱਥ ‘ਤੇ ਵੀ ਸੱਟ ਲੱਗੀ ਸੀ।
ਵਾਰਦਾਤ ਤੋਂ ਤੁਰੰਤ ਬਾਅਦ ਸੀ.ਆਈ.ਏ. ਸਟਾਫ -1 ਦੀ ਪੁਲਿਸ ਪਾਰਟੀ ਅਤੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਪਾਰਟੀ ਨੂੰ ਮੌਕੇ ‘ਤੇ ਭੇਜਿਆ ਗਿਆ ਸੀ ਅਤੇ ਆਦੇਸ਼ ਦਿੱਤੇ ਗਏ ਸਨ ਕਿ ਮੁਕੱਦਮੇ ਵਿੱਚ ਨਾਮਲੂਮ ਵਿਅਕਤੀਆਂ ਦਾ ਸੁਰਾਗ ਲਗਾ ਕੇ ਹਰ ਹਾਲਤ ਵਿੱਚ ਮੁੱਕਦਮਾ ਟਰੇਸ ਕੀਤਾ ਜਾਵੇ। ਸੀ.ਆਈ.ਏ. ਸਟਾਫ -1 ਦੀ ਟੀਮ ਵੱਲੋਂ ਲਗਾਤਾਰ ਦੋਸ਼ੀਆਨ ਦਾ ਸਰਾਗ ਲਗਾਉਣ ਲਈ ਵਾਰਦਾਤ ਵਾਲੀ ਜਗ੍ਹਾਂ ਦੇ ਨੇੜੇ ਪੈਦੇ ਢੰਡਾਰੀ ਖੁਰਦ ਏਰੀਆ ਵਿੱਚ ਮੋਕਾ ਵਾਰਦਾਤ ਤੋਂ ਮਿਲੀਆਂ ਸੀ.ਸੀ.ਟੀ.ਵੀ. ਫੁਟੇਜ ਤੇ ਖੂਫੀਆਂ ਤੌਰ ਤੇ ਤਫਤੀਸ਼ ਕੀਤੀ ਜਾ ਰਹੀ ਸੀ। ਜਿਸ ‘ਤੇ ਸੀ.ਆਈ.ਏ. ਸਟਾਫ-1 ਵੱਲੋਂ ਕਾਰਵਾਈ ਕਰਦੇ ਹੋਏ ਨਾਮਲੂਮ ਦੋਸ਼ੀਆਨ ਦਾ ਸੁਰਾਗ ਲਗਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਨ ਅਤੇ ਵਾਰਦਾਤ ਦੀ ਰੈਕੀ ਕਰਨ ਵਾਲੇ ਇੱਕ ਦੋਸੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਗ੍ਰਿਫਤਾਰ ਦੋਸ਼ੀ: (1) ਬੋਬੀ ਸਿੰਘ ਉਰਫ ਬੋਬੀ ਪੁੱਤਰ ਸਿਧਾਰਥ ਵਾਸੀ ਪਿੰਡ ਸਿੱਧੂਵਾਲਾ ਭਾਦਸੋਂ ਚੁੰਗੀ ਰੋਡ ਸੂਬੇਦਾਰ ਕਰਤਾਰ ਸਿੰਘ ਕਲੋਨੀ ਪਟਿਆਲਾ ਹਾਲ ਵਾਸੀ ਮੱਖਣ ਦਾ ਵਿਹੜਾ ਇੰਜਣ ਸ਼ੈਡ ਗਲੀ ਨੰਬਰ 3 ਮਨਜੀਤ ਨਗਰ ਲੁਧਿਆਣਾ
2) ਸਲਿੰਦਰ ਮਿਸ਼ਰਾ ਉਰਫ ਜੋਨੀ ਬਾਬਾ ਪੁੱਤਰ ਪ੍ਰਸ਼ਾਤ ਮਿਸ਼ਰਾ ਵਾਸੀ ਮਕਾਨ ਨੰਬਰ 74 ਸਾਹਮਣੇ ਲਖਮੀਪੁਰ ਪਬਲਿਕ ਸਕੂਲ ਮੁਹੱਲਾ ਦੁਆਰਕਾਪੁਰੀ ਕਲੋਨੀ ਚੌਕੀ ਸੰਕਟਾ ਦੇਵੀ ਮੰਦਰ ਜਿਲ੍ਹਾ ਲਖੀਮਪੁਰ ਖਿਰੀ ਯੂਪੀ, ਹਾਲ ਵਾਸੀ c/o ਹਿੰਦ ਏਕਤਾ ਸੇਵਾ, 33 ਫੁੱਟਾ ਰੋਡ ਨੇੜੇ ਐਚ.ਡੀ.ਐਫ.ਸੀ. ਬੈਂਕ ਦਾ ਏ.ਟੀ.ਐਮ. ਪਿੱਪਲ ਚੌਕ ਲੁਧਿਆਣਾ.
3) ਸੁਨੀਲ ਕੁਮਾਰ ਪੁੱਤਰ ਸ਼ੱਤਰੂਧਨ ਠਾਕਰ ਵਾਸੀ ਪਿੰਡ ਲੋਹਾ ਕਮਰੀਆ ਥਾਣਾ ਪਿਰੋਲ ਜਿਲ੍ਹਾ ਮਧੂਵਨੀ ਬਿਹਾਰ ਹਾਲ ਵਾਸੀ ਗਿਆਨ ਸਿੰਘ ਦਾ ਵਿਹੜਾ, ਗਲੀ ਨੰਬਰ 0 ਠੇਕਾ ਵਾਲੀ ਗਲੀ ਢੰਡਾਰੀ ਖੁਰਦ ਲੁਧਿਆਣਾ (ਜਿਸ ਨੇ ਰੈਕੀ ਕੀਤੀ ਸੀ)
ਗ੍ਰਿਫਤਾਰੀ ਦੀ ਮਿਤੀ ਤੇ ਜਗ੍ਹਾ :(1)ਦੋਸ਼ੀ ਬੋਬੀ ਸਿੰਘ, ਸੁਨੀਲ ਮਿਤੀ 04-12-2021 ਨੂੰ ਇੰਜਣ ਸ਼ੈਡ ਮਨਜੀਤ ਨਗਰ ਲੁਧਿਆਣਾ
(2) ਦੋਸ਼ੀ ਸਲਿੰਦਰ ਮਿਸ਼ਰਾ ਉਰਫ ਜੋਨੀ ਬਾਬਾ ਮਿਤੀ 04-12-2021 ਸਾਹਮਣੇ ਰੇਲਵੇ ਸ਼ਟੇਸ਼ਨ ਢੰਡਾਰੀ ਲੁਧਿਆਣਾ
ਬਰਾਮਦਗੀ: (1) 1 ਪਿਸਤੌਲ 315 ਬੋਰ ਦੇਸੀ
2) 05 ਜਿੰਦਾ ਕਾਰਤੂਸ 315 ਬੋਰ ਜਿੰਦਾ
3) 1,05,200/- ਰੁਪਏ (ਲੁੱਟ ਦੀ ਰਕਮ ਵਾਲੇ)
4) ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ
5) 01 ਲੈਪਟਾਪ ਮਾਰਕਾ ਡੈਲ, ਬੈਗ ਰੰਗ ਨੀਲ਼ਾ
6) 03 ਏ.ਟੀ.ਐਮ.
ਪੁੱਛਗਿੱਛ ਦੋਸ਼ੀ ਬੋਬੀ ਸਿੰਘ ਉਰਫ ਬੋਬੀ ਦੀ ਉਮਰ 29 ਸਾਲ ਹੈ, ਜੋ 3 ਕਲਾਸ ਪਾਸ ਹੈ ਤੇ ਕੁਆਰਾ ਹੈ। ਜਿਸ ਪਰ ਪਹਿਲਾ ਵੀ ਚੋਰੀ ਦੇ 05 ਮੁਕੱਦਮੇ ਦਰਜ ਰਜਿਸਟਰ ਹਨ। ਜੋ ਮਿਤੀ 28-06-2021 ਨੂੰ ਲੁਧਿਆਣਾ ਜੇਲ ਵਿੱਚੋਂ ਕਰੀਬ 6 ਸਾਲ ਬਾਅਦ ਬਾਹਰ ਆਇਆ ਹੈ।ਦੋਸ਼ੀ ਬੋਬੀ ਨੇ ਪੁੱਛਗਿੱਛ ਤੇ ਦੱਸਿਆ ਕਿ ਉਸ ਨੇ ਇਹ ਹਥਿਆਰ ਯੂ.ਪੀ ਤੋਂ 10000/- ਰੁਪਏ ਵਿੱਚ ਖਰੀਦਿਆ ਸੀ। ਦੋਸ਼ੀ ਵਿਰੁਧ ਪਹਿਲਾ ਵੀ ਪੰਜ ਮਾਮਲੇ ਦਰਜ਼ ਹਨ।
ਪੁੱਛਗਿੱਛ ਦੋਸ਼ੀ ਸਲਿੰਦਰ ਮਿਸ਼ਰਾ ਉਰਫ ਜੋਨੀ ਬਾਬਾ ਦੀ ਉਮਰ 32 ਸਾਲ ਹੈ, ਜੋ 12 ਕਲਾਸ ਪਾਸ ਹੈ ਤੇ ਸ਼ਾਦੀ ਸ਼ੁਦਾ ਹੈੈ। ਜਿਸ ਪਰ ਪਹਿਲਾ ਵੀ ਗਿਰੋਹਬੰਦੀ ਅਤੇ ਚੋਰੀ ਦੇ ਮੁਕੱਦਮੇ ਦਰਜ ਰਜਿਸਟਰ ਹਨ। ਜੋ ਮਿਤੀ 10-09-2021 ਨੂੰ ਜਲੰਧਰ ਜੇਲ ਵਿੱਚੋਂ ਬਾਹਰ ਆਇਆ ਹੈ।ਜੋ ਕੇ ਕਰੀਬ 2 ਸਾਲ ਲੁਧਿਆਣਾ ਅਤੇ ਕਪੂਰਥਲਾ ਜੇਲ੍ਹ ਵਿੱਚ ਰਹਿ ਚੁੱਕਾ ਹੈ ਅਤੇ ਇਸ ‘ਤੇ ਵੀ ਪਹਿਲਾਂ 3 ਮਾਮਲੇ ਦਰਜ਼ ਹਨ।
ਪੁੱਛਗਿੱਛ ਦੋਸ਼ੀ ਸੁਨੀਲ ਕੁਮਾਰ ਦੀ ਉਮਰ 24 ਸਾਲ ਹੈ, ਜੋ ਅਨਪੜ੍ਹ ਹੈ ਤੇ ਕੁਆਰਾ ਹੈ। ਜਿਸ ਤੇ ਪਹਿਲਾ ਕੋਈ ਵੀ ਮੁੱਕਦਮਾ ਦਰਜ ਰਜਿਸਟਰ ਨਹੀ ਹੈ।
ਦੋਸ਼ੀਆਨ ਵੱਲੋਂ ਉਕਤ ਵਾਰਦਾਤ ਵਿੱਚ ਵਰਤੇ 02 ਮੋਟਰ ਸਾਈਕਲਾਂ ਵਿੱਚੋਂ ਇੱਕ ਮੋਟਰ ਸਾਈਕਲ ਢਿਲੋਂ ਕਲੋਨੀ ਕੰਗਣਵਾਲ ਤੋਂ ਖੋਹ ਕੀਤਾ ਸੀ ਅਤੇ ਇੱਕ ਮੋਟਰ ਸਾਈਕਲ ਮਿੱਤਰਾਂ ਦਾ ਢਾਬਾ ਨੇੜੇ ਆਲਮਗੀਰ ਤੋਂ ਚੋਰੀ ਕੀਤਾ ਸੀ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਇਨ੍ਹਾਂ ਦੇ ਬਾਕੀ ਤਿੰਨ ਸਾਥੀ ਦੋਸ਼ੀਆਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਪਰੋਕਤ ਵਾਰਦਾਤ ਤੋਂ ਇਲਾਵਾ ਦੋਸ਼ੀਆਨ ਨੇ ਰਾਏਕੋਟ ਵਿੱਚੋਂ ਇੱਕ ਮੋਬਾਇਲਾਂ ਦੀ ਦੁਕਾਨ ਨੂੰ ਪਾੜ ਲਗਾ ਕੇ ਮੋਬਾਇਲ ਚੋਰੀ ਕੀਤੇ ਸਨ ਅਤੇ ਲੁਧਿਆਣਾ ਸਹਿਰ ਵਿੱਚੋਂ ਕੰਗਣਵਾਲ ਏਰੀਆ ਤੋ ਇੱਕ ਦੁਕਾਨ ਨੂੰ ਪਾੜ ਲਗਾ ਕੇ ਉਸ ਵਿੱਚੋਂ ਐਲ.ਸੀ.ਡੀਜ, ਹੋਮਥੇਟਰ ਚੋਰੀ ਕੀਤੇ ਸੀ। ਉਕਤ ਦੋਸ਼ੀਆਨ ਪਾਸੋਂ ਅਤੇ ਇਨ੍ਹਾਂ ਦੇ ਨਿਮਨਲਿਖਤ ਸਾਥੀ ਦੋਸ਼ੀ ਜੋ ਇਨ੍ਹਾਂ ਪਾਸੋਂ ਚੋਰੀ ਦਾ ਸਮਾਨ ਖਰੀਦ ਕਰਦੇ ਸਨ, ਪਾਸੋਂ 19 ਨਵੇ ਡੱਬਾ ਬੰਦ ਮੋਬਾਇਲ ਫੋਨ (10 ਸੈਮਸੰਗ, 05 ਵੀਵੋ, 02 ਰੈਡਮੀ, 1 ਰੀਅਲਮੀ, 1 ਟੈਕਨੋ ਸਪਾਰਕ, 2 ਐਲ.ਸੀ.ਡੀਜ, (ਸੋਨੀ ਤੇ ਰੀਅਲਮੀ) ਅਤੇ 2 ਹੋਮ ਥੀਏਟਰ (ਮੂਵੀ ਸਟਾਰ ਰਮੀਓ) ਸਮਾਨ ਦੀ ਬ੍ਰਾਮਦਗੀ ਕੀਤੀ ਗਈ ਹੈ।
ਗ੍ਰਿਫਤਾਰ ਦੋਸ਼ੀ (1) ਅਸ਼ੌਕ ਮਸੀਹ ਪੁੱਤਰ ਮੁਖਤਿਆਰ ਮਸੀਹ ਵਾਸੀ ਮਕਾਨ ਨੰ: 1121 ਗਲੀ ਨੰ: 2 ਮੁਹੱਲਾ ਮਨੋਹਰ ਨਗਰ ਮਾਡਲ ਟਾਉੇਨ ਲੁਧਿਆਣਾ (ਜੋ ਕਬਾੜ ਦੀ ਦੁਕਾਨ ਕਰਦਾ ਹੈ)
2) ਅਸ਼ੋਕ ਕੁਮਾਰ ਪੁੱਤਰ ਰਾਮ ਕਿਰਪਾਲ ਵਾਸੀ ਪਿੰਡ ਤਾਮਾ ਪੋਸਟ ਮੁਰਦੇਵਾ ਬਜਾਰ ਥਾਣਾ ਹਰਪੁਰ ਬੁਧਹੱਟ ਜਿਲ੍ਹਾ ਗੋਰਖਪੁਰ ਯੂਪੀ, ਹਾਲ ਵਾਸੀ ਕਿਰਾਏਦਾਰ ਪਿੰਕੀ ਦੇਵੀ ਦਾ ਮਕਾਨ ਗਲੀ ਨੰਬਰ 3 ਮਹਿੰਦਰ ਨਗਰ ਗਿਆਸਪੁਰਾ ਲੁਧਿਆਣਾ (ਮੋਬਾਇਲ ਫੋਨਾਂ ਦੀ ਦੁਕਾਨ ਕਰਦਾ ਹੈ।)