Skip to content
Advertisement
ਓਮੀਕਰੋਨ: ਕੌਮਾਂਤਰੀ ਯਾਤਰਾ ਤੋਂ ਪਰਤੇ 5 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਟੈਸਟ ਤੋਂ ਛੋਟ-ਡਿਪਟੀ ਕਮਿਸ਼ਨਰ
–ਕੌਮਾਂਤਰੀ ਯਾਤਰੀ, ਕੋਵਿਡ ਦੇ ਲੱਛਣ ਆਉਣ ‘ਤੇ ਖ਼ੁਦ ਨੂੰ ਇਕਾਂਤਵਾਸ ਕਰਦੇ ਹੋਏ ਹੈਲਪਲਾਈਨ ‘ਤੇ ਕਾਲ ਕਰੇ
ਰਿਚਾ ਨਾਗਪਾਲ,ਪਟਿਆਲਾ, 1 ਦਸੰਬਰ:2021
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਤੋਂ ਸੁਰੱਖਿਆ ਲਈ ਇਹਤਿਆਤ ਵਜੋਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਕੌਮਾਂਤਰੀ ਯਾਤਰਾ ਤੋਂ ਆਉਣ ਦੌਰਾਨ ਆਮਦ ਤੋਂ ਪਹਿਲਾਂ ਅਤੇ ਆਮਦ ਮੌਕੇ ਟੈਸਟ ਤੋਂ ਛੋਟ ਦਿੱਤੀ ਗਈ ਹੈ।
ਸ੍ਰ ਸੰਦੀਪ ਹੰਸ ਨੇ ਦੱਸਿਆ ਕਿ ਜੇਕਰ ਆਮਦ ਜਾਂ ਇਕਾਂਤਵਾਸ ਦੌਰਾਨ ਕੋਵਿਡ-19 ਦੇ ਲੱਛਣ ਨਜ਼ਰ ਆਉਣ ਤਾਂ ਪਹਿਲਾਂ ਨਿਰਧਾਰਤ ਨੇਮਾਂ ਮੁਤਾਬਕ ਟੈਸਟ ਕਰਵਾਉਣੇ ਲਾਜਮੀ ਹੋਣਗੇ।
ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਜੇਕਰ, ਯਾਤਰੀ ‘ਚ ਘਰੇਲੂ ਇਕਾਂਤਵਾਸ ਜਾਂ ਸਵੈ-ਸਿਹਤ-ਨਿਗਰਾਨੀ ਅਧੀਨ, ਕਿਸੇ ਤਰ੍ਹਾਂ ਦੇ ਲੱਛਣ ਪ੍ਰਗਟ ਹੁੰਦੇ ਹਨ ਤਾਂ ਉਸਨੂੰ ਕੋਵਿਡ-19 ਦੇ ਟੈਸਟ ਕਰਵਾਉਣਾ ਪਵੇਗਾ ਅਤੇ ਟੈਸਟ ਪਾਜਿਟਿਵ ਆਉਣ ‘ਤੇ ਉਨ੍ਹਾਂ ਨੂੰ ਤੁਰੰਤ ਖ਼ੁਦ ਨੂੰ ਸਵੈ-ਆਈਸੋਲੇਟ ਕਰਦੇ ਹੋਏ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰੇ ਜਾਂ ਨੈਸ਼ਨਲ/ਸਟੇਟ ਹੈਲਪਲਾਈਨ ਨੰਬਰ 1075 ‘ਤੇ ਕਾਲ ਕਰੇ।
Advertisement
Advertisement
error: Content is protected !!