ਐਸ.ਬੀ.ਆਈ ਵੱਲੋਂ ਲਗਾਇਆ ਗਿਆ ਲੋਨ ਮੇਲਾ,ਬੇਰੁਜ਼ਗਾਰਾਂ ਨੂੰ ਵੰਡੇ ਲੋਨ
ਐਸ.ਬੀ.ਆਈ ਵੱਲੋਂ ਲਗਾਇਆ ਗਿਆ ਲੋਨ ਮੇਲਾ,ਬੇਰੁਜ਼ਗਾਰਾਂ ਨੂੰ ਵੰਡੇ ਲੋਨ
ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ: 23ਫਰਵਰੀ 2022
ਪੜ੍ਹੇ ਲਿਖੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਅੱਜ ਦੇ ਸਮੇਂ ਦੀ ਮੁੱਖ ਜਰੂਰਤ ਹੈ। ਇਸੇ ਮੰਤਵ ਨੂੰ ਅੱਗੇ ਵਧਾਉਂਦਿਆਂ ਅੱਜ ਐਸਬੀਆਈ ਆਰਸੈਟੀ ਯਾਨੀ ਸਟੇਟ ਬੈਂਕ ਆਫ ਇੰਡੀਆ ਦੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ, ਫਤਿਹਗੜ੍ਹ ਸਾਹਿਬ ਵੱਲੋਂ ਆਪਣੇ ਬੀਡੀਪੀਓ ਦਫਤਰ, ਸਰਹਿੰਦ, ‘ਚ ਸਥਿਤ ਟ੍ਰੇਨਿੰਗ ਸੇਂਟਰ ਵਿਖੇ ਲੋਨ ਮੇਲਾ ਲਗਾਇਆ ਗਿਆ। ਜਿਸ ਵਿੱਚ ਆਰਸੈਟੀ ਦੇ ਸਟਾਫ ਤੋਂ ਇਲਾਵਾ ਐਸੀਬੀਆਈ ਆਰਏਸੀਸੀ ਯਾਨੀ ਰਿਟੇਲ ਐਸਟਸ ਕਰੈਡਿਟ ਸੈਂਟਰ, ਸਰਹਿੰਦ ਅਤੇ ਐਫਸੀਐਸਸੀ ਯਾਨੀ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਮੌਕੇ ਪਰ ਕਰਜ਼ਾ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰਾਂ ਦੀਆਂ ਕਰਜ਼ਾ ਅਰਜੀਆਂ ਭਰੀਆਂ ਗਈਆ। ਇਸ ਤੋਂ ਇਲਾਵਾ ਐਸਬੀਆਈ ਆਰਸੈਟੀ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਉੱਦਮੀਆਂ ਵੱਲੋਂ ਆਪਣੇ ਤਿਆਰ ਕੀਤੇ ਗਏ ਉਤਪਾਦਾਂ ਦੀ ਵੀ ਨੁੰਮਾਇਸ਼ ਲਗਾਈ ਗਈ ਜਿਸ ਵਿੱਚ ਜੂਟ ਤੋਂ ਬਣਾਏ ਗਏ ਵੱਖ-ਵੱਖ ਤਰ੍ਹਾਂ ਦੇ ਬੈਗ ਅਤੇ ਹੋਰ ਵਸਤਾਂ ਦੀ ਮੌਕੇ ਪਰ ਵਿਕਰੀ ਕੀਤੀ ਗਈ।
ਇਸ ਸਮੇਂ ਲੀਡ ਜਿਲ੍ਹਾ ਮੈਨੇਜਰ ਜਸਵੰਤ ਸਿੰਘ ਨੇ ਦੱਸਿਆ ਕਿ ਅੱਜ ਦੇ ਲੋਨ ਮੇਲੇ ਵਿੱਚ 100 ਤੋਂ ਜਿਆਦਾ ਉਮੀਦਵਾਰਾ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਕਰਜ਼ਾ ਅਰਜੀਆਂ ਭਰਵਾਈਆਂ । ਡਾਇਰੈਕਟਰ ਆਰਸੈਟੀ ਸ੍ਰੀ ਏ.ਸੀ. ਸਰਮਾ ਨੇ ਕਿਹਾ ਕਿ ਸਾਡੀ ਸੰਸਥਾ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ ਨੂੰ ਆਪਣੇ ਰੋਜ਼ਗਾਰ ਸਥਾਪਿਤ ਕਰਕੇ ਆਪਣੇ ਪੈਰਾਂ ਉੱਪਰ ਖੜੇ ਹੋਣ ਲਈ ਅਸੀਂ ਉਹਨਾਂ ਦੀ ਜਰੂਰਤ ਅਨੁਸਾਰ ਕਰਜ਼ਾ ਪ੍ਰਾਪਤ ਕਰਨ ਵਿੱਚ ਹਰ ਸੰਭਵ ਮਦਦ ਕਰਦੇ ਹਾਂ। ਐਸਬੀਆਈ ਦੇ ਰੀਜਨਲ ਮੈਨੇਜਰ ਕਮਲੇਸ਼ ਕੁਮਾਰ ਨੇ ਆਏ ਹੋਏ ਉਮੀਦਵਾਰਾਂ ਨੂੰ ਵਿਸ਼ਵਾਸ਼ ਦਵਾਇਆ ਕਿ ਐਸਬੀਆਈ ਯੋਗ ਅਤੇ ਜਰੂਰਤਮੰਦ ਬੇਰੋਜ਼ਗਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਕਿ ਉਹ ਖੁਦ ਹੀਨਾਂ ਸਫ਼ਲ ਉੱਦਮੀ ਬਣਨ ਸਗੋਂ ਹੋਰ ਬੇਰੋਜਗਾਰਾਂ ਨੂੰ ਵੀ ਰੋਜ਼ਗਾਰ ਦੇਣ ਵਿੱਚ ਸਹਾਈ ਹੋਣ, ਉਹਨਾਂ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਨ ਮੇਲਿਆਂ ਦਾ ਆਯੋਜਨ ਕੀਤਾ ਜਾਇਆ ਕਰੇਗਾ। ਐਸਬੀਆਈ ਆਰਏਸੀਸੀ ਦੇ ਚੀਫ਼ ਮੈਨੇਜਰ ਵਿਨੈ ਕਪੂਰ ਨੇ ਆਏ ਹੋਏ ਸਾਰੇ ਉਮੀਦਵਾਰਾਂ ਨੂੰ ਵਿਸ਼ਵਾਸ਼ ਦਵਾਇਆ ਕਿ ਲੋਨ ਮੇਲੇ ਵਿੱਚ ਪ੍ਰਾਪਤ ਹੋਈਆਂ ਅਰਜੀਆਂ ਨੂੰ ਛੇਤੀ ਤੋਂ ਛੇਤੀ ਵਿਚਾਰਿਆ ਜਾਵੇਗਾ।