ਐਸ ਡੀ ਕਾਲਜ ਬਰਨਾਲਾ ਵਿਖੇ 8ਵਾਂ ਕਰੋਨਾ ਟੀਕਾਰਕਰਨ ਕੈਂਪ
ਐਸ ਡੀ ਕਾਲਜ ਬਰਨਾਲਾ ਵਿਖੇ 8ਵਾਂ ਕਰੋਨਾ ਟੀਕਾਰਕਰਨ ਕੈਂਪ
ਸੋਨੀ ਪਨੇਸਰ,ਬਰਨਾਲਾ,13 ਜਨਵਰੀ 2022
ਐਸ ਡੀ ਕਾਲਜ ਵਿਖੇ 8ਵਾਂ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ। ਕਾਲਜ ਦੇ ਐਨ. ਐਸ. ਐਸ ਵਿਭਾਗ ਵੱਲੋਂ ਲਗਾਏ ਗਏ ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਸੰਸਥਾ ਦੇ ਸਟਾਫ਼ ਮੈਂਬਰਾਂ ਵਿਦਿਆਰਥੀਆਂ ਦੇ ਨਾਲ ਨਾਲ ਆਲੇ ਦੁਆਲੇ ਦੇ ਵਸਨੀਕਾਂ ਦਾ ਟੀਕਾਕਰਨ ਕੀਤਾ ਗਿਆ। ਸਿਵਲ ਹਸਪਤਾਲ ਤੋਂ ਆਈ ਡੀਆਈਓ ਡਾ. ਰਾਜਿੰਦਰ ਗਰਗ ਦੀ ਸਿਹਤ ਵਿਭਾਗ ਦੀ ਟੀਮ ਨੇ ਕਾਫ਼ੀ ਗਿਣਤੀ ਵਿਚ ਵੱਡੀ 60 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਬੂਸਟਰ ਡੋਜ਼ ਵੀ ਲਗਾਈ। ਐਨਐਸਐਸ ਕੋਆਰਡੀਨੇਟਰ ਡਾ. ਰੀਤੂ ਅਗਰਵਾਲ ਦੀ ਅਗਵਾਈ ਵਿਚ ਲੱਗੇ ਇਸ ਕੈਂਪ ਵਿਚ 160 ਵਿਅਕਤੀਆਂ ਦਾ ਟੀਕਾਰਕਰਨ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਵਿਭਾਗ ਦੇ ਪ੍ਰੋਗਰਾਮ ਅਫ਼ਸਰਾਂ ਅਤੇ ਵਲੰਟੀਅਰਾਂ ਨੇ ਸਮਾਜਿਕ ਵਿੱਥ ਦਾ ਧਿਆਨ ਰੱਖਦਿਆਂ ਇਸ ਕੈਂਪ ਨੂੰ ਨੇਪਰੇ ਚੜ੍ਹਾਇਆ। ਸੰਸਥਾ ਦੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਅਤੇ ਉਹਨਾਂ ਦੇ ਸੁਪਤਨੀ ਨੇ ਵੀ ਕੈਂਪ ਵਿਚ ਬੂਸਟਰ ਡੋਜ਼ ਲਗਵਾਈ। ਉਹਨਾਂ ਇਸ ਮੁਸ਼ਕਿਲ ਸਮੇਂ ਕੈਂਪ ਲਗਾਉਣ ਲਈ ਐਨਐਸਐਸ ਵਿਭਾਗ ਨੂੰ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਦੱਸਿਆ ਕਿ ਕਾਲਜ ਵੱਲੋਂ ਲਗਾਤਾਰ ਸਟਾਫ਼ ਮੈਂਬਰਾਂ ਦੇ ਨਾਲ ਨਾਲ ਆਲੇ ਦੁਆਲੇ ਰਹਿ ਰਹੇ ਲੋਕਾਂ ਲਈ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਖ਼ਾਸ ਤੌਰ ‘ਤੇ ਬਜ਼ੁਰਗ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਹੁਣ ਤਕ ਲਗਭਗ ਸਾਰੇ ਸਟਾਫ਼ ਮੈਂਬਰਾਂ ਦਾ ਟੀਕਾਕਰਨ ਹੋ ਚੁੱਕਾ ਹੈ। ਇਸ ਮੌਕੇ ਪ੍ਰੋਗਰਾਮ ਅਫ਼ਸਰ ਪ੍ਰੋ. ਜਗਜੀਤ ਸਿੰਘ ਪ੍ਰੋ. ਹਰਪ੍ਰੀਤ ਸਿੰਘ- ਪ੍ਰੋ. ਅਨਾਮਿਕਾ ਭਾਰਦਵਾਜ ਪ੍ਰੋ. ਜਸਪ੍ਰੀਤ ਕੌਰ ਅਤੇ ਪ੍ਰੋ. ਬਲਵਿੰਦਰ ਸਿੰਘ ਸਮੇਤ ਵੱਡੀਗਿਣਤੀ ਵਿਚ ਸਟਾਫ਼ ਮੈਂਬਰ ਹਾਜ਼ਰ ਸਨ।