ਐਸ.ਡੀ.ਐਮ ਵੱਲੋਂ ਕੌਮੀ ਕਲਾ ਪ੍ਰਦਰਸ਼ਨੀ ਦਾ ਦੌਰਾ
- ਕਲਾ ਦੀਆਂ ਵੱਖ ਵੱਖ ਵੰਨਗੀਆਂ ਲਈ ਕਲਾਕਾਰਾਂ ਦੀ ਕੀਤੀ ਸ਼ਲਾਘਾ
ਪਰਦੀਪ ਕਸਬਾ,ਸੰਗਰੂਰ, 16 ਦਸੰਬਰ: 2021
ਸਰਕਾਰੀ ਰਣਬੀਰ ਕਾਲਜ ਵਿਖੇ ਮੈਕ ਆਰਟ ਗਰੁੱਪ ਵੱਲੋਂ ਦੂਜੀ 4 ਰੋਜ਼ਾ ਕੌਮੀ ਕਲਾ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦੇ ਦੂਜੇ ਦਿਨ ਉੱਪ ਮੰਡਲ ਮੈਜਿਸਟਰੇਟ ਸ਼੍ਰੀ ਚਰਨਜੋਤ ਸਿੰਘ ਵਾਲੀਆ ਨੇ ਦੌਰਾ ਕੀਤਾ ਅਤੇ ਪ੍ਰਦਰਸ਼ਨੀ ਦੀਆਂ ਕਲਾ ਵੰਨਗੀਆਂ ਦੀ ਸ਼ਲਾਘਾ ਕੀਤੀ।
ਐੱਸ.ਡੀ.ਐੱਮ. ਸ਼੍ਰੀ ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਨਾਲ ਸਾਨੂੰ ਕਲਾ ਦੀਆਂ ਵੱਖ ਵੱਖ ਵੰਨਗੀਆਂ ਬਾਰੇ ਜਾਣਕਾਰੀ ਮਿਲਦੀ ਹੈ, ਇਸ ਲਈ ਸਮੇਂ ਸਮੇਂ ’ਤੇ ਅਜਿਹੀਆਂ ਪ੍ਰਦਰਸ਼ਨੀਆਂ ਲਗਾਉਣਾ ਬਹੁਤ ਜ਼ਰੂਰੀ ਹੈ। ਇਸ ਪ੍ਰਦਰਸ਼ਨੀ ਦੌਰਾਨ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਕਰੀਬ 70 ਕਲਾਕਾਰਾਂ ਨੇ ਆਪਣੀਆਂ ਕਲਾ ਵੰਨਗੀਆਂ ਪੇਸ਼ ਕੀਤੀਆਂ। ਇਨਾਂ ਤੋਂ ਇਲਾਵਾ ਕਰੀਬ 250 ਸਕੂਲੀ ਵਿਦਿਆਰਥੀਆਂ ਨੇ ਕਲੇਅ ਮਾਡਲਿੰਗ, ਪੇਂਟਿੰਗ, ਪੈਨਸਿਲ ਸਕੈੱਚ ਆਦਿ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਐੱਸ.ਡੀ.ਐੱਮ. ਸ਼੍ਰੀ ਚਰਨਜੋਤ ਸਿੰਘ ਵਾਲੀਆ ਨੇ ਸਮੂਹ ਕਲਾਕਾਰਾਂ ਦੀਆਂ ਕਿ੍ਰਤਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬੱਚਿਆਂ ਨੂੰ ਕਲਾ ਨਾਲ ਜੋੜਨ ਲਈ ਅਜਿਹੇ ਉਪਰਾਲੇ ਜ਼ਰੂਰੀ ਹਨ। ਉਨਾਂ ਸਮੂਹ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਦਰਸ਼ਨੀ ਨੂੰ ਜ਼ਰੂਰ ਦੇਖਣ ਲਈ ਜਾਣ।
ਇਸ ਮੌਕੇ ਹਰਿੰਦਰ ਸਿੰਘ ਗੋਲਡਨ ਆਰਟਿਸਟ, ਹਰਦੀਪ ਸਿੰਘ, ਅਮਨਦੀਪ ਸਿੰਘ, ਸਮੀਰ ਫ਼ੱਤਾ, ਅਮਨ ਸ਼ਰਮਾ ਜੂਨੀਅਰ ਸਹਾਇਕ ਹਾਜ਼ਰ ਸਨ।