- Homepage
- ਸੱਜਰੀ ਖ਼ਬਰ
- ਐਸਡੀਐਮ ਵੱਲੋਂ ਤਹਿਸੀਲ ਦਫਤਰ ਬਰਨਾਲਾ ਦੀ ਚੈਕਿੰਗ
ਐਸਡੀਐਮ ਵੱਲੋਂ ਤਹਿਸੀਲ ਦਫਤਰ ਬਰਨਾਲਾ ਦੀ ਚੈਕਿੰਗ
panjadmin
Posted on
ਐਸਡੀਐਮ ਵੱਲੋਂ ਤਹਿਸੀਲ ਦਫਤਰ ਬਰਨਾਲਾ ਦੀ ਚੈਕਿੰਗ
–-ਮੌਕੇ ’ਤੇ ਹਾਜ਼ਰ ਨਾ ਹੋਣ ਵਾਲੇ 3 ਮੁਲਾਜ਼ਮਾਂ ਨੂੰ ਜਾਰੀ ਕੀਤਾ ਜਾਵੇਗਾ ਨੋਟਿਸ
ਪ੍ਰਦੀਪ ਕਸਬਾ, ਬਰਨਾਲਾ, 22 ਸਤੰਬਰ 2021
ਸੂਬੇ ਦੇ ਸਰਕਾਰੀ ਦਫਤਰਾਂ ਵਿਚ ਕਾਰਜਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ਾਂ ਨਾਲ ਮੁੱੱਖ ਮੰੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਅੱਜ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਵੱਲੋਂ ਸ਼ਾਮ ਪੌਣੇ ਪੰਜ ਵਜੇ ਤਹਿਸੀਲ ਦਫਤਰ ਬਰਨਾਲਾ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਉਸ ਵੇਲੇ 3 ਮੁਲਾਜ਼ਮ ਦਫਤਰ ’ਚ ਹਾਜ਼ਰ ਨਹੀਂ ਸਨ, ਜਿਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਉਨਾਂ ਆਖਿਆ ਕਿ ਸਰਕਾਰੀ ਦਫਤਰਾਂ ਵਿਚ ਆਮ ਲੋਕਾਂ ਨੂੰ ਬਿਹਤਰੀਨ ਅਤੇ ਸਮਾਂਬੱਧ ਸੇਵਾਵਾਂ ਮੁਹੱਈਆ ਕਰਾਉਣ ਲਈ ਮੁਲਾਜ਼ਮਾਂ ਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਡਿਊਟੀ ਦੇ ਪਾਬੰਦ ਹੋਣਾ ਲਾਜ਼ਮੀ ਹੈ। ਉਨਾਂ ਸਾਰੇ ਮੁਲਾਜ਼ਮਾਂ ਨੂੰ ਤਾੜਨਾ ਕੀਤੀ ਕਿ ਇਸ ਮਾਮਲੇ ਵਿਚ ਕੋਈ ਅਣਗਹਿਲੀ ਨਾ ਕੀਤੀ ਜਾਵੇ।