ਐਕਸੀਡੈਂਟਲ ਕਲੇਮ ਟ੍ਰਿਬਿਊਨਲ ਬਰਨਾਲਾ ਵੱਲੋਂ ਐਕਸੀਡੈਂਟ ਕੇਸ ਵਿੱਚ ਪਤੀ ਨੂੰ ਮਿਲਿਆ 21,17,000/- ਰੁਪੈ ਦਾ ਕਲੇਮ !
ਬਰਨਾਲਾ, 29 ਫਰਵਰੀ 2024 (ਰਘਬੀਰ ਹੈਪੀ)
ਐਕਸੀਡੈਂਟਲ ਕਲੇਮ ਟ੍ਰਿਬਿਊਨਲ ਬਰਨਾਲਾ ਸ਼੍ਰੀ ਬਾਲ ਬਹਾਦੁਰ ਸਿੰਘ ਤੇਜੀ ਜਿਲਾ ਅਤੇ ਸੈਸਨ ਜੱਜ ਬਰਨਾਲਾ ਦੀ ਅਦਾਲਤ ਵੱਲੋਂ ਇੱਕ ਐਕਸੀਡੈਂਟ ਕਲੋਸ ਕੇਸ 21,17,00/- ਦਾ ਐਵਾਰਡ ਪਾਸ ਕੀਤਾ ਗਿਆ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੇਮੈਂਟ ਦੇ ਐਡਵੋਕੇਟ ਸ੍ਰ: ਕਰਨਵੀਰ ਸਿੰਘ ਮਾਨ ਨੇ ਦੱਸਿਆ ਕਿ ਉਕਤ ਕੇਸ ਵਿੱਚ ਇੱਕ ਐਫ.ਆਈ.ਆਰ ਨੰ: 16, ਮਿਤੀ 22.02.2022, ਥਾਣਾਂ ਤਪਾ, ਵੱਲੋ ਅੰਡਰ ਸੈਕਸਨ 279,337,338,304ਏ ਆਈ.ਪੀ.ਸੀ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਮਿਤੀ 21.02.2022 ਨੂੰ ਮਹਿਤਾ ਕੱਟ ਦੇ ਨੇੜੇ ਤਪਾ ਵਿਖੇ ਬਰਨਾਲਾ ਤਰਫੋ ਆ ਰਹੀ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਜਿਸ ਦਾ ਰਜਿ: ਨੰ: ਐਚ.ਆਰ 25.ਜੀ.708। ਜਿਸ ਨੂੰ ਇੱਕ ਔਰਤ ਈਸੁ ਸਚਦੇਵਾ ਪਤਨੀ ਪ੍ਰਨਵ ਸਚਦੇਵਾ ਵਾਸੀ ਡੱਬਵਾਲੀ ਨੇ ਤੇਜ਼ ਅਤੇ ਲਾਪ੍ਰਵਾਹੀ ਨਾਲ ਸੜਕ ਦੀ ਸਾਇਡ ਕੱਚੇ ਰਸਤੇ ਸਮੇਤ ਆਪਣੇ ਪਤੀ ਅਤੇ ਨਣਦ ਨਾਲ ਪੈਦਲ ਜਾ ਰਹੀ ਸੀ, ਜ਼ੋ ਕਿ ਮ੍ਰਿਤਕਾ ਦੇ ਪਤੀ ਬਲਜੀਤ ਸਿੰਘ ਦਾ ਮੋਟਰਸਾਇਕਲ ਪੈਂਚਰ ਹੋ ਗਿਆ ਸੀ। ਉਕਤ ਗੱਡੀ ਦੇ ਪਿਛੋਂ ਟੱਕਰ ਮਾਰਨ ਕਰਕੇ ਗੁਰਵਿੰਦਰ ਕੌਰ ਗੱਡੀ ਦੇ ਬੋਰਨਟ ਪਰ ਵੱਜਣ ਕਾਰਨ ਮੋਕਾ ਪਰ ਉਸ ਦੀ ਮੋਤ ਹੋ ਗਈ। ਇਸ ਸਬੰਧੀ ਇੱਕ ਕਲੇਮ ਕੇਸ ਮਾਨਯੋਗ ਅਦਾਲਤ ਮੋਟਰ ਐਕਸੀਡੈਂਟਲ ਕਲੇਮ ਟ੍ਰਿਬਿਊਨਲ ਬਰਨਾਲਾਵਿੱਚ ਦਾਇਰ ਕੀਤਾ ਗਿਆ ਸੀ। ਕਲੇਮ ਪਟੀਸ਼ਨ ਵਿੱਚ ਪਟੀਸਨ ਕਰਤਾ ਦੇ ਵਕੀਲ ਸ੍ਰ: ਕਰਨਵੀਰ ਸਿੰਘ ਮਾਨ ਦੀਆ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਅਦਾਲਤ ਨੇ ਮ੍ਰਿਤਕਾ ਗੁਰਵਿੰਦਰ ਕੌਰ ਦੇ ਪਤੀ ਬਲਜੀਤ ਸਿੰਘ ਪਟੀਸ਼ਨਰ 21,17,000/- ਰੁਪੈ ਦਾ ਕਲੇਮ ਬੀਮਾ ਕੰਪਨੀ ਤੋਂ ਦੇਣ ਦਾ ਹੁਕਮ ਫਰਮਾਇਆ ਗਿਆ।ਉਕਤ ਰਕਮ ਪਰ ਕਲੇਮ ਪਟੀਸ਼ਨ ਦਾਇਰ ਕਰਨ ਵਾਲੇ ਦਿਨ ਤੋਂ ਬੀਮਾ ਕੰਪਨੀ ਨੂੰ 7 ਪ੍ਰਤੀਸਤ ਵਿਆਜ ਅਦਾ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ।