ਏਕਤਾ ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਕਰਵਾਇਆ ਗਿਆ ਸਲਾਨਾ ਕੈਲੰਡਰ ਰਿਲੀਜ਼ ਸਮਾਰੋਹ
ਏਕਤਾ ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਕਰਵਾਇਆ ਗਿਆ ਸਲਾਨਾ ਕੈਲੰਡਰ ਰਿਲੀਜ਼ ਸਮਾਰੋਹ
ਰਵੀ ਸੈਣ,ਬਰਨਾਲਾ,.10 ਜਨਵਰੀ 2022
ਏਕਤਾ ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਕਪਿਲ ਪੈਲੇਸ ਬਰਨਾਲਾ ਵਿਖੇ ਸਲਾਨਾ ਕੈਲੰਡਰ ਰਿਲੀਜ ਸਮਾਰੋਹ ਕਰਵਾਇਆ ਗਿਆ । ਜਿਸ ਵਿੱਚ ਬਰਨਾਲਾ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਰਾਜਨੀਤਿਕ, ਸਮਾਜਸੇਵੀ ਤੇ ਧਾਰਮਿਕ ਸਖਸ਼ੀਅਤਾਂ ਨੇ ਵੱਡੀ ਗਿਣਤੀ ‘ਚ ਭਾਗ ਲਿਆ । ਇਸ ਮੌਕੇ ‘ਪੱਤਰਕਾਰਤਾ ਅਤੇ ਸਮਾਜ ਦੀਆਂ ਜਿੰਮੇਵਾਰੀਆਂ ਅਤੇ ਫਰਜ’ ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਨੂੰ ਅੰਤਰਰਾਸਟਰੀ ਪੱਤਰਕਾਰ ਬਲਤੇਜ ਪੰਨੂੰ (ਪਟਿਆਲਾ) ਅਤੇ ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ (ਬਠਿੰਡਾ) ਨੇ ਸੰਬੋਧਨ ਕੀਤਾ। ਇਸ ਸਮੇਂ ਸਨਮਾਨਯੋਗ ਸ਼ਖਸ਼ੀਅਤਾਂ ਨੇ ਏਕਤਾ ਪ੍ਰੈਸ ਕਲੱਬ ਦਾ ਕੈਲੰਡਰ ਵੀ ਰਿਲੀਜ ਕੀਤਾ। ਇਸ ਮੌਕੇ ਏਕਤਾ ਪਰੈਸ ਕਲੱਬ (ਰਜਿ:) ਬਰਨਾਲਾ ਵੱਲੋ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਉੱਘੇ ਵਕੀਲ,ਡਾ. ਰਾਜਵੰਸ਼ ਸੂਦ ਉੱਘੇ ਸਰਜਨ, ਸ਼ਿਵ ਸਿੰਗਲਾ ਉੱਘੇ ਸਿੱਖਿਆ ਸਾਸਤਰੀ, ਸ਼. ਸੁਖਦੇਵ ਸਿੰਘ ਵਿਰਕ ਸੇਵਾ ਮੁਕਤ ਪੁਲਿਸ ਅਧਿਕਾਰੀ , ਜੰਗੀਰ ਸਿੰਘ ਜਗਤਾਰ ਉੱਘੇ ਪੱਤਰਕਾਰ, ਜਸਗੀਰ ਸਿੰਘ ਸੀਰਾ ਛੀਨੀਵਾਲ ਉੱਘੇ ਕਿਸਾਨ ਆਗੂ ਤੇ ਦੀਪਕ ਸੋਨੀ ਉੱਘੇ ਸਮਾਜ ਸੇਵੀ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਉੱਘੇ ਪੱਤਰਕਾਰ ਬਲਤੇਜ ਪਨੂੰ ਨੇ ਕਿਹਾ ਇੱਕ ਪੱਤਰਕਾਰ ਗੰਧਲੇ ਸਮਾਜ ਨੂੰ ਸੁਧਾਰਨ ਲਈ ਆਪਣੀ ਕਲਮ ਨਾਲ ਅਹਿਮ ਯੋਗਦਾਨ ਪਾ ਸਕਦਾ ਹੈ । ਗੁਰੂ ਨਾਨਕ ਦੇਵ ਜੀ ਨੇ ਉਸ ਜਮਾਨੇ ‘ਚ ਬਾਬਰ ਨੂੰ ਜਬਾਰ ਕਹਿ ਕੇ ਸੱਚ ਦਾ ਸਾਥ ਦਿੱਤਾ ਸੀ ਤੇ ਅੱਜ ਤਾਂ ਸਾਡੇ ਕੋਲ ਸਾਧਨ ਵੀ ਬਹੁਤ ਹਨ । ਪੱਤਰਕਾਰਤਾਂ ਦੇ ਖੇਤਰ ਵਿੱਚ ਗੁਰੂ ਨਾਨਕ ਦੇਵ ਜੀ ਸਾਡਾ ਅਈਡੀਅਲ ਘੱਟੋ ਘੱਟ ਮੌਜੂਦਾ ਦੌਰ ਦੇ ਵਿੱਚ ਹੋਣਾ ਬੜਾ ਜਰੂਰੀ ਹੈ ਤੇ ਕਰਤਾਰ ਸਿੰਘ ਸਰਾਭਾ ਨੇ ਜੋ ਪੱਤਰਕਾਰਤਾਂ 19 ਸਾਲ ਦੀ ਉਮਰ ‘ਚ ਕੀਤੀ ਹੈ ਉਹ ਮਿਸਾਲ ਹੈ । ਇਸ ਲਈ ਹਰੇਕ ਪੱਤਰਕਾਰ ਨੂੰ ਕਰਤਾਰ ਸਿੰਘ ਸਰਾਭਾ ਦੇ ਜੀਵਨ ਨੂੰ ਪੜਨਾ ਚਾਹੀਦਾ ਹੈ । ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਨੇ ਕਿਹਾ ਅੱਜ ਕਲਮ ਦੋ ਹਿੱਸਿਆ ‘ਚ ਵੰਡੀ ਹੋਈ ਹੈ । ਇੱਕ ਕਾਰਪੋਰੇਟ ਘਰਾਣੇ ਦੇ ਹੱਕ ‘ਚ ਚਲਦੀ ਹੈ ਤੇ ਦੂਜੀ ਦੂਜੀ ਲੋਕਾਂ ਦੇ ਹੱਕ ‘ਚ ਚਲਦੀ ਹੈ । ਮੀਡੀਏ ਦਾ ਇੱਕ ਹਿੱਸਾ ਲੋਕਾਂ ਦੀ ਗੱਲ ਕਰਦਾ ਤੇ ਦੂਜਾ ਜੋਕਾਂ ਦੀ ਗੱਲ ਕਰਦਾ ਹੈ ।ਉਨ੍ਹਾਂ ਕਿਹਾ ਕਿ ਅਖਬਾਰ ਵੱਡਾ ਛੋਟਾ ਨਹੀਂ ਹੁੰਦਾ ਪੱਤਰਕਾਰ ‘ਚ ਲੋਕਾਂ ਦੀ ਗੱਲ ਕਰਨ ਤੇ ਸਚਾਈ ਲਿਖਣ ਦਾ ਹੌਂਸਲਾ ਹੋਣਾ ਚਾਹੀਦਾ ਹੈ । ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ, ਕੇਵਲ ਸਿੰਘ ਢਿੱਲੋਂ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਭੋਲਾ ਸਿੰਘ ਵਿਰਕ ਸਟੇਟ ਐਵਾਰਡੀ, ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਸੁਖਦੇਵ ਸਿੰਘ ਵਿਰਕ ਸੇਵਾ ਮੁਕਤ ਪੁਲਿਸ ਅਫ਼ਸਰ , ਗੁਰਸੇਵਕ ਸਿੰਘ ਧੌਲਾ, ਬਲਦੇਵ ਸਿੰਘ ਜਨੂਹਾ, ਗੁਰਲਵਲੀਨ ਸਿੰਘ ਸਿੱਧੂ, ਰਜਿੰਦਰ ਬਰਾੜ, ਹੇਮਰਾਜ ਐਮ ਸੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਕਲੱਬ ਪ੍ਰਧਾਨ ਜਗਸੀਰ ਸਿੰਘ ਸੰਧੂ , ਜਨਰਲ ਸਕੱਤਰ ਬਲਜਿੰਦਰ ਸਿੰਘ ਚੌਹਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮੇਂ ਕੁਲਦੀਪ ਸਿੰਘ ਕਾਲਾ ਸੀਨੀਅਰ ਕਾਂਗਰਸੀ ਆਗੂ, ਕੁਲਵੰਤ ਸਿੰਘ ਕੀਤੂ ਹਲਕਾ ਉਮੀਦਵਾਰ ਅਕਾਲੀ ਦਲ, ਗੁਰਪ੍ਰੀਤ ਸਿੰਘ ਗੁਰੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ (ਅ), ਸ਼ਿਵਦਰਸ਼ਨ ਕੁਮਾਰ ਸ਼ਰਮਾਂ ਐਡਵੋਕੇਟ, ਸ਼ਿਵ ਸਿੰਗਲਾ, ਜਗਸੀਰ ਸਿੰਘ ਸੀਰਾ ਛੀਨੀਵਾਲ ਜਿਲ੍ਹਾ ਪ੍ਰਧਾਨ ਬੀਕੇਯੂ ਕਾਦੀਆਂ, ਗੁਰਜੀਤ ਸਿੰਘ ਰਾਮਨਵਾਸੀਆ ਪ੍ਰਧਾਨ ਨਗਰ ਕੌਂਸਲ, ਨਰਿੰਦਰ ਨੀਟਾ ਮੀਤ ਪ੍ਰਧਾਨ ਨਗਰ ਕੌਸਲ, ਸੁਖਜੀਤ ਕੌਰ ਸੁੱਖੀ, ਤਰਨਜੀਤ ਸਿੰਘ ਦੁੱਗਲ, ਦਰਸ਼ਨ ਸਿੰਘ ਮੰਡੇਰ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ), ਡਾ. ਜਸਵੀਰ ਸਿੰਘ ਔਲਖ,ਬਲਜੀਤ ਸਿੰਘ ਚੀਮਾ ਇੰਚਾਰਜ ਸੀ ਏ ਆਈ, ਪਿਆਰਾ ਲਾਲ ਆੜ੍ਹਤੀਆਂ,ਰੁਪਿੰਦਰ ਗੁਪਤਾ, ਬਿੱਟੂ ਦੀਵਾਨਾ,ਡਾ.ਅਮਨਦੀਪ ਸਿੰਘ ਟੱਲੇਵਾਲੀਆ, ਭੋਲਾ ਸਿੰਘ ਸੰਘੇੜਾ, ਤੇਜਾ ਸਿੰਘ ਤਿਲਕ, ਦਰਸ਼ਨ ਸਿੰਘ ਗੁਰੂ, ਬਾਬਾ ਜੀਵਨ ਸਿੰਘ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਤੇ ਸਮੂਹ ਮੈਂਬਰ ਬਰਨਾਲਾ ਪ੍ਰੈਸ ਕਲੱਬ, ਬਰਨਾਲਾ ਜਨਰਲਿਸਟ ਐਸੋਸੀਏਸ਼ਨ ਕਲੱਬ, ਪ੍ਰੈਸ ਕਲੱਬ ਮਹਿਲ ਕਲਾਂ, ਪ੍ਰੈਸ ਕਲੱਬ ਹੰਡਿਆਇਆ ਦੇ ਮੈਂਬਰ, ਕੁਲਵੰਤ ਰਾਏ ਗੋਇਲ, ਚੇਤਨ ਸ਼ਰਮਾਂ, ਨਿਰਮਲ ਪੰਡੋਰੀ, ਮੰਗਲ ਠੀਕਰੀਵਾਲ,ਗੁਰਮੀਤ ਬਰਨਾਲਾ, ਬਲਵੰਤ ਸਿੰਘ, ਟੋਨੀ ਚੀਮਾ,ਬਾਜ ਰਟੌਲ, ਲਿਆਕਤ ਅਲੀ,ਰਾਮ ਧਨੌਲਾ,ਸਰਪੰਚ ਬਲਵੰਤ ਸਿੰਘ ਸੋਹਲ ਪੱਤੀ, ਪ੍ਰੋ. ਕਰਨੈਲ ਸਿੰਘ ਖੁੱਡੀ ਵੀ ਹਾਜਰ ਸਨ । ਏਕਤਾ ਪਰੈਸ ਕਲੱਬ ਰਜਿ: ਬਰਨਾਲਾ ਆਗੂਆਂ ਪ੍ਰਧਾਨ ਜਗਸੀਰ ਸਿੰਘ ਸੰਧੂ, ਜਨਰਲ ਸਕੱਤਰ ਬਲਜਿੰਦਰ ਸਿੰਘ ਚੌਹਾਨ, ਸੀ.ਮਾਰਕੰਡਾ ਸਰਪ੍ਰਸਤ, ਕੁਲਦੀਪ ਸੂਦ ਚੇਅਰਮੈਨ, ਰਾਕੇਸ਼ ਪੁੰਜ ਚੀਫ ਪੈਟਰਨ, ਪ੍ਰਸ਼ੋਤਮ ਬੱਲੀ ਮੁੱਖ ਸਲਾਹਕਾਰ, ਅਕੇਸ਼ ਕੁਮਾਰ ਸੀਨੀ. ਮੀਤ ਪ੍ਰਧਾਨ, ਪ੍ਰਦੀਪ ਧਾਲੀਵਾਲ ਸੀਨੀ. ਮੀਤ ਪ੍ਰਧਾਨ, ਵਿਨੋਦ ਕੁਮਾਰ ਮੀਤ ਪ੍ਰਧਾਨ, ਬੰਧਨ ਤੋੜ ਸਿੰਘ ਮੁੱਖ ਬੁਲਾਰਾ, ਰਣਜੀਤ ਸਿੰਘ ਸੰਧੂ, ਜੋਆਇੰਟ ਸੈਕਟਰੀ, ਅਜੀਤ ਸਿੰਘ ਸਕੱਤਰ, ਅਵਤਾਰ ਸਿੰਘ ਫਰਵਾਹੀ ਦਫ਼ਤਰ ਇੰਚਾਰਜ, ਸਤਬਚਨ ਸਿੰਘ ਸਲਾਹਕਾਰ, ਜਗਤਾਰ ਸਿੰਘ ਸੰਧੂ ਸਹਾਇਕ ਖਜਾਨਚੀ, ਗੁਲਸ਼ਨ ਕੁਮਾਰ ਕਾਨੂੰਨੀ ਸਲਾਹਕਾਰ, ਜਗਤ ਭੂਸ਼ਨ ਸਲਾਹਕਾਰ, ਗੋਪਾਲ ਮਿੱਤਲ ਖਜਾਨਚੀ, ਬਲਵਿੰਦਰ ਅਜ਼ਾਦ ਜਥੇਬੰਦਕ ਸਕੱਤਰ, ਅਵਤਾਰ ਸਿੰਘ ਚੀਮਾ ਪੀ.ਆਰ. ਓ, ਗੋਬਿੰਦਰ ਸਿੰਘ ਸਿੱਧੂ ਪ੍ਰੈਸ ਸਕੱਤਰ, ਤੇਜਿੰਦਰ ਸਿੰਘ ਚੰਡਿਓਕ ਸਲਾਹਕਾਰ, ਮਨੋਜ ਕੁਮਾਰ, ਕੁਲਦੀਪ ਸਿੰਘ, ਹਰਵਿੰਦਰ ਸਿੰਘ ਕਾਲਾ, ਸੰਦੀਪ ਸਿੰਘ ਬਾਜਵਾ, ਸੰਦੀਪ ਪਾਲ ਸਿੰਘ , ਪ੍ਰਦੀਪ ਕੁਮਾਰ, ਮਾਲਵਿੰਦਰ ਸ਼ਾਇਰ ਸੁਖਮੰਦਰ ਕੁਮਾਰ ਚੀਮਾ, ਬਲਵਿੰਦਰ ਸ਼ਰਮਾ, ਗੁਰਦਰਸ਼ਨ ਸਿੰਘ ਦਿਓਲ, ਪ੍ਰਦੀਪ ਕੁਮਾਰ, ਚਰਨ ਸਿੰਘ ਲਿਖਾਰੀ, ਗੁਰਇੰਦਰ ਸਿੰਘ, ਗਮਦੂਰ ਸਿੰਘ ਰੰਗੀਲਾ, ਪੁਨੀਤ ਮੈਨਨ, ਦਰਪਨ ਗਰਗ ਆਦਿ ਮੈਂਬਰਾਂ ਨੇ ਆਏ ਮਹਿਮਾਨਾਂ ਤੇ ਸਤਿਕਾਰਯੋਗ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ।