ਉਮੀਦਵਾਰਾਂ ਦੇ ਖਰਚਿਆਂ ’ਤੇ ਨਜ਼ਰ ਰੱਖਣ ਲਈ ਤਾਇਨਾਤ ਟੀਮਾਂ ਦੀ ਮੁਸਤੈਦੀ ਲਈ ਸਿਖਲਾਈ ਜਾਰੀ
ਉਮੀਦਵਾਰਾਂ ਦੇ ਖਰਚਿਆਂ ’ਤੇ ਨਜ਼ਰ ਰੱਖਣ ਲਈ ਤਾਇਨਾਤ ਟੀਮਾਂ ਦੀ ਮੁਸਤੈਦੀ ਲਈ ਸਿਖਲਾਈ ਜਾਰੀ
- ਹਰੇਕ ਨੋਡਲ ਅਧਿਕਾਰੀ ਨਾਲ ਤਾਲਮੇਲ ਰੱਖਣ ਦੀ ਹਦਾਇਤ
ਪਰਦੀਪ ਕਸਬਾ,ਸੰਗਰੂਰ, 17 ਜਨਵਰੀ:2022
ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਖਰਚਾ ਅਬਜ਼ਰਵਰ ਦੀ ਆਮਦ ਤੋਂ ਪਹਿਲਾਂ ਖਰਚਿਆਂ ਦੀ ਨਿਗਰਾਨੀ ਲਈ ਤਾਇਨਾਤ ਅਮਲੇ ਨੂੰ ਟਰੇਨਿੰਗ ਦੇਣ ਦਾ ਪੋ੍ਰਗਰਾਮ ਜਾਰੀ ਹੈ। ਇਸ ਅਮਲੇ ਦੀ ਟਰੇਨਿੰਗ ਲਈ ਉਲੀਕੇ ਤਿੰਨ ਦਿਨਾਂ ਸ਼ਡਿਊਲ ਦੀ ਦੂਜੀ ਟਰੇਨਿੰਗ ਦੌਰਾਨ ਅੱਜ ਜ਼ਿਲਾ ਚੋਣ ਅਫ਼ਸਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੋਡਲ ਅਫ਼ਸਰ-ਕਮ-ਡੀ.ਸੀ.ਐਫ.ਏ ਸ਼੍ਰੀ ਰਾਕੇਸ਼ ਸ਼ਰਮਾ ਨੇ ਸਹਾਇਕ ਖਰਚਾ ਅਧਿਕਾਰੀਆਂ, ਅਕਾਊਂਟਿੰਗ ਟੀਮਾਂ ਅਤੇ ਜ਼ਿਲਾ ਪੱਧਰੀ ਖਰਚਾ ਨਿਗਰਾਨੀ ਟੀਮਾਂ ਨੂੰ ਵਿਸਤਿ੍ਰਤ ਜਾਣਕਾਰੀ ਪ੍ਰਦਾਨ ਕੀਤੀ। ਉਨਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਪੂਰੀ ਤਨਦੇਹੀ ਤੇ ਆਪਸੀ ਤਾਲਮੇਲ ਨਾਲ ਨੇਪਰੇ ਚੜਾਉਣ ਲਈ ਚੌਕਸੀ ਵਰਤੀ ਜਾਵੇ ਅਤੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਤੋਂ ਲੈ ਕੇ ਚੋਣਾਂ ਮੁਕੰਮਲ ਹੋਣ ਦੀ ਪ੍ਰਕਿਰਿਆ ਦੌਰਾਨ ਕੀਤੇ ਜਾਣ ਵਾਲੇ ਹਰੇਕ ਖਰਚੇ ਦਾ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦਿਆਂ ਇੰਦਰਾਜ ਕੀਤਾ ਜਾਵੇ। ਉਨਾਂ ਦੱਸਿਆ ਕਿ ਖਰਚਾ ਅਬਜ਼ਰਵਰ ਵੱਲੋਂ ਆਪਣੇ ਪਹਿਲੇ ਦੌਰੇ ਦੌਰਾਨ ਸਮੂਹ ਸਹਾਇਕ ਖਰਚਾ ਅਧਿਕਾਰੀਆਂ ਅਤੇ ਅਕਾਊਟਿੰਗ ਟੀਮਾਂ ਨਾਲ ਮੀਟਿੰਗ ਕੀਤੀ ਜਾ ਸਕਦੀ ਹੈ ਅਤੇ ਸ਼ਡਿਊਲ ਦੀ ਤਿਆਰੀ, ਰਜਿਸਟਰ ਵਿੱਚ ਖਰਚਿਆਂ ਦਾ ਇੰਦਰਾਜ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਇਸ ਦੇ ਮੱਦੇਨਜ਼ਰ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੇ ਧਿਆਨ ਨਾਲ ਨਿਭਾਇਆ ਜਾਵੇ। ਉਨਾਂ ਕਿਹਾ ਕਿ ਹਲਕਾ ਪੱਧਰ ’ਤੇ ਤਾਇਨਾਤ ਸਹਾਇਕ ਖਰਚਾ ਅਧਿਕਾਰੀ ਆਪੋ ਆਪਣੇ ਪੱਧਰ ਉਤੇ ਫਲਾਇੰਗ ਸਕੂਐਡ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਸਰਵੇਲੈਂਸ, ਵੀਡੀਓ ਵਿਊਇੰਗ, ਐਕਸਾਈਜ਼, ਅਕਾਊਂਟਿੰਗ ਅਤੇ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਟੀਮ ਨਾਲ ਤਾਲਮੇਲ ਰੱਖਣ ਤਾਂ ਜੋ ਸਮੁੱਚੇ ਚੋਣ ਅਮਲ ਦੌਰਾਨ ਕਿਸੇ ਵੀ ਪੱਧਰ ’ਤੇ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।