PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਫ਼ਾਜ਼ਿਲਕਾ ਮਾਲਵਾ

ਉਚ ਪੱਧਰੀ ਟੀਮ ਵਲੋ ਨਰਮਾ ਪੱਟੀ ਦੇ ਪਿੰਡ ਦਾ ਕੀਤਾ ਗਿਆ ਦੌਰਾ

Advertisement
Spread Information

ਉਚ ਪੱਧਰੀ ਟੀਮ ਵਲੋ ਨਰਮਾ ਪੱਟੀ ਦੇ ਪਿੰਡ ਦਾ ਕੀਤਾ ਗਿਆ ਦੌਰਾ

  • ਨਰਮੇ ਦੀ ਫਸਲ `ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਅਗਾਉ ਪ੍ਰਬੰਧ ਕਰਨ ਦੇ ਨਿਰਦੇਸ਼

    ਬਿੱਟੂ ਜਲਾਲਾਬਾਦੀ,ਅਬੋਹਰ, ਫਾਜ਼ਿਲਕਾ 4 ਫਰਵਰੀ 2022
    ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸਾ ਤਹਿਤ ਉਚ ਪੱਧਰੀ ਟੀਮ ਵਲੋ ਨਰਮਾ ਪੱਟੀ ਦੇ ਪਿੰਡ ਦਾ ਦੋਰਾ ਕੀਤਾ ਗਿਆ। ਟੀਮ ਮੈਬਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ ਅਵਤਾਰ ਸਿੰਘ ਅਤੇ ਖੇਤ ਖਾਦ ਅਫਸਰ, ਡਾ: ਕੁਲਵੰਤ ਸਿੰਘ ਵੱਲੋ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਅਗਾਉ ਪ੍ਰਬੰਧਾਂ ਤਹਿਤ ਬਲਾਕ ਫਾਜਿਲਕਾ ਅਤੇ ਅਬੋਹਰ ਦੇ ਨਰਮੇ ਵਾਲੇ ਪਿੰਡਾ ਦਾ ਦੋਰਾ ਕੀਤਾ ਗਿਆ ਅਤੇ ਕਿਸਾਨਾਂ ਨਾਲ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਛਿਟੀਆ ਦੇ ਟੀਡੇ, ਪੱਤੇ, ਫੁੱਲ ਡੋਡੀਆਂ ਨਸਟ ਕਰਨ ਲਈ ਪ੍ਰੇਰਿਤ ਕੀਤਾ ਗਿਆ।
    ਉਹਨਾ ਕਿਹਾ ਕਿ ਕਿਸਾਨ ਨਰਮੇ ਦੀਆ ਛਟੀਆ ਜੋ ਖੇਤਾ ਅਤੇ ਘਰਾ ਵਿੱਚ ਪਈਆ ਹਨ ਨੂੰ ਨਸ਼ਟ ਕਰਨ ਲਈ ਲੋੜੀਦੇ ਪ੍ਰਬੰਧ ਕਰਨ। ਨਰਮੇ ਦੀਆ ਛਟੀਆ ਫਰਵਰੀ ਮਹੀਨੇ ਦੇ ਅੰਤ ਤੱਕ ਕਿਸੇ ਨਾ ਕਿਸੇ ਤਰੀਕੇ ਵਰਤ ਕੇ ਨਸ਼ਟ ਕੀਤੀਆਂ ਜਾਣ ਤਾ ਜੋ ਟੀਡਿਆ ਅਤੇ ਸੀਕਰੀਆ ਵਿੱਚ ਮੋਜੂਦ ਗੁਲਾਬੀ ਸੁੰਡੀ ਦੇ ਪੀੳਪੇ ਨਸਟ ਕੀਤਾ ਜਾ ਸਕਣ ਕਿਉਕਿ ਸਰਦ ਮੋੋਸਮ ਵਿੱਚ ਗੁਲਾਬੀ ਸੁੰਡੀ ਇਸ ਅਵਸਥਾ ਵਿੱਚ ਟੀਡਿਆ ਵਿੱਚ ਮੋਜੂਦ ਰਹਿੰਦੀ ਹੈ ਜੋ ਕਿ ਗਰਮੀ ਦੇ ਮੋਸਮ ਵਿੱਚ ਪਤੰਗੇ ਦਾ ਰੂਪ ਧਾਰਨ ਕਰ ਲੈਦੀ ਹੈ ਅਤੇ ਬਾਅਦ ਵਿੱਚ ਨਰਮੇ ਦੀ ਫਸਲ ਤੇ ਹਮਲਾ ਕਰਕੇ ਫਸਲ ਨੂੰ ਨੁਕਸਾਨ ਪਹੁੰਚਾਉਦੀ ਹੈ।
    ਇਸ ਮੋਕੇ ਟੀਮ ਵਲੋ ਕਿਸਾਨ ਵੀਰਾਂ ਨੂੰ ਖੇਤੀਬਾੜੀ ਵਿਭਾਗ ਵਲੋ ਚਲਾਏ ਜਾ ਰਹੇ ਅਭਿਆਨ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ ਅਤੇ ਛਿੱਟੀਆਂ ਦੀ ਰਹਿਦ ਖੂਹੰਦ ਨੂੰ ਮੌਕੇ ਤੇ ਨਸ਼ਟ ਵੀ ਕਰਵਾਇਆ ਗਿਆ। ਦੌਰੇ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਭਾਰੀ ਮਾਤਰਾ ਵਿੱਚ ਕਿਸਾਨਾਂ ਵੱਲੋ ਉਤਸ਼ਾਹ ਦਿਖਾਇਆ ਗਿਆ।ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਡਾ: ਰੇਸ਼ਮ ਸਿੰਘ ਵੱਲੋ ਕਿਸਾਨਾਂ ਨੂੰ ਵਿਭਾਗ ਦੇ ਸਪੰਰਕ ਵਿੱਚ ਰਹਿਣ ਲਈ ਕਿਹਾ ਗਿਆ ਤਾਂ ਜੋ ਸਾਉਣੀ 2022 ਦੌਰਾਨ ਨਰਮੇ ਦੀ ਫਸਲ ਨੂੰ ਹਰ ਪ੍ਰਕਾਰ ਦੇ ਕੀੜੇ ਮਕੌੜਿਆਂ ਤੋ ਬਚਾਇਆ ਜਾ ਸਕੇ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!