ਇਫਕੋ ਵੱਲੋਂ ਤਿਆਰ ਕੀਤੇ ਨੈਨੋ ਯੂਰੀਆ ਖੇਤੀ ਨੂੰ ਸੁਖਾਲਾ ਬਣਾਉਣ ਵਿੱਚ ਨਿਭਾਵੇਗਾ ਅਹਿਮ ਭੂਮਿਕਾ : ਹਿਮਾਂਸ਼ੂ ਜੈਨ
ਇਫਕੋ ਵੱਲੋਂ ਤਿਆਰ ਕੀਤੇ ਨੈਨੋ ਯੂਰੀਆ ਖੇਤੀ ਨੂੰ ਸੁਖਾਲਾ ਬਣਾਉਣ ਵਿੱਚ ਨਿਭਾਵੇਗਾ ਅਹਿਮ ਭੂਮਿਕਾ : ਹਿਮਾਂਸ਼ੂ ਜੈਨ
- ਨੈਨੋ ਯੁਰੀਆ ਖੇਤੀ ਖਰਚਿਆਂ ਨੂੰ ਘਟਾਉਣ ਵਿੱਚ ਹੋਵੇਗਾ ਸਹਾਈ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 06 ਜਨਵਰੀ 2022
ਇੰਡੀਅਨ ਫਾਰਮਰਜ਼ ਫਰਟੀਲੀਜ਼ਰ ਕੋਪਰੇਟਿਵ ਲਿਮਿਟਿਡ(ਇਫਕੋ) ਦੇ ਜਿ਼ਲ੍ਹਾ ਮੈਨੇਜਰ ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਨੈਨੋ ਯੂਰੀਆ ਦਾ ਉਤਪਾਦ ਤਿਆਰ ਕਰਕੇ ਖੇਤੀ ਖਰਚਿਆਂ ਨੂੰ ਸੌਖਾ ਬਣਾਉਣ ਅਤੇ ਖੇਤੀ ਖਰਚਿਆਂ ਨੂੰ ਘੱਟ ਕਰਨ ਦਾ ਉਪਰਾਲਾ ਹੈ ਜਿਸ ਨਾਲ ਕਿਸਾਨ ਹੋਰ ਖੁਸ਼ਹਾਲ ਹੋ ਸਕਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਵਲੋਂ ਮਿੱਟੀ ਵਿੱਚ ਯੂਰੀਆ ਦੀ ਮਿਕਦਾਰ ਘੱਟ ਕਰਨ ਦੀ ਅਪੀਲ ਕੀਤੀ ਸੀ ਜਿਸ ਤੋਂ ਪ੍ਰੇਰਿਤ ਹੋ ਕੇ ਇਫਕੋ ਵਲੋਂ ਇਹ ਉਤਪਾਦ ਤਿਆਰ ਕੀਤਾ ਗਿਆ ਹੈ।
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਫਕੋ ਦੇ ਵਿਗਿਆਨੀਆਂ ਵਲੋਂ ਲੰਬੀ ਖੋਜ ਤੋਂ ਬਾਅਦ ਗੁਜਰਾਤ ਦੇ ਕਲੋਲ ਵਿਖੇ ਸਥਿਤ ਬਾਇਓਟੈਕਨੋਲੋਜੀ ਖੋਜ ਕੇਂਦਰ ਵਿਖੇ ਇਸ ਨੂੰ ਤਿਆਰ ਕੀਤਾ ਗਿਆ ਹੈ।ਇਹ ਨਵਾਂ ਉਤਪਾਦ ਆਤਮ ਨਿਰਭਰ ਭਾਰਤ ਤੇ ਆਤਮ ਨਿਰਭਰ ਖੇਤੀ ਦੇ ਖੇਤਰ ਵਿੱਚ ਸਾਰਥਕ ਕਦਮ ਹੈ। ਉਨ੍ਹਾਂ ਦੱਸਿਆ ਕਿ ਨੈਨੋ ਤਰਲ ਯੂਰੀਆ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਨੂੰ ਸੁਧਾਰਨ ਅਤੇ ਜਲਵਾਯੂ ਪਰਿਵਰਤਨ ਵਿੱਚ ਅਹਿਮ ਭੂਮਿਕਾ ਨਿਭਾਵੇਗਾ।ਉਨ੍ਹਾਂ ਦੱਸਿਆ ਕਿ ਨੈਨੋ ਤਰਲ ਯੂਰੀਆ ਦੀ ਵਰਤੋਂ ਨਾਲ ਜਿਥੇ ਫਸਲਾਂ ਨੂੰ ਪੂਰੀ ਮਾਤਰਾ ਵਿੱਚ ਯੂਰੀਆ ਮਿਲਦਾ ਹੈ ਅਤੇ ਧਰਤੀ ਵਿੱਚ ਯੂਰੀਆ ਮਿਲਣ ਕਾਰਨ ਹੁੰਦੇ ਨੁਕਸਾਨ ਨੂੰ ਵੀ ਰੋਕਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਨੈਨੋ ਯੂਰੀਆ ਦੀ 500ml ਦੀ ਬੋਤਲ ਯੂਰੀਆ ਦੇ ਇੱਕ ਬੋਰੇ ਦੇ ਬਰਾਬਰ ਹੁੰਦੀ ਹੈ ਜਿਸ ਨਾਲ ਕਿਸਾਨਾਂ ’ਤੇ ਪੈ ਰਹੇ ਆਰਥਿਕ ਬੋਝ ਵਿਚ ਵੀ ਕਮੀ ਆਵੇਗੀ।