ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ‘ਚ ਨੌਜਵਾਨਾਂ ਚਲਾਈ 20 ਪਿੰਡਾਂ ਵਿੱਚ ਚੇਤਨਾ ਮੁਹਿੰਮ
ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ‘ਚ ਨੌਜਵਾਨਾਂ ਚਲਾਈ 20 ਪਿੰਡਾਂ ਵਿੱਚ ਚੇਤਨਾ ਮੁਹਿੰਮ
ਬਰਨਾਲਾ 10 ਅਗਸਤ (ਰਘੁਵੀਰ ਹੈੱਪੀ)
ਮਹਿਲਕਲਾਂ ਲੋਕ ਘੋਲ ਦੇ ਸੰਗਰਾਮੀ 25 ਸਾਲਾਂ ਦੇ ਇਤਿਹਾਸ ਅਤੇ ਸ਼ਹੀਦ ਕਿਰਨਜੀਤ ਕੌਰ ਦੀ 25ਵੀਂ ਬਰਸੀ ਦੇ ਸਬੰਧ ਵਿੱਚ 1 ਤੋਂ 9 ਅਗਸਤ 22 ਤੱਕ ਇਨਕਲਾਬੀ ਕੇਂਦਰ ਪੰਜਾਬ ਤੇ ਨੌਜਵਾਨਾਂ ਦੁਆਰਾ ਬੀਕੇਯੂ ਏਕਤਾ ਡਕੌਂਦਾ ਦੇ ਸਰਗਰਮ ਸਹਿਯੋਗ ਨਾਲ ਨਿਵੇਕਲੀ ਚੇਤਨਾ ਮੁਹਿੰਮ ਚਲਾਈ ਗਈ।
ਇਸ ਮੁਹਿੰਮ ਤਹਿਤ ਬਲਾਕ ਰਾਏਕੋਟ, ਨਿਹਾਲ ਸਿੰਘ ਵਾਲਾ,ਮਹਿਲਕਲਾਂ ਅਤੇ ਬਰਨਾਲਾ ਦੇ ਵੱਖ ਵੱਖ 20 ਪਿੰਡਾਂ ਚ ਜਾਗਰੂਕ ਮੀਟਿੰਗਾਂ ਕਰਵਾਈਆਂ ਗਈਆਂ ਅਤੇ 12 ਅਗਸਤ ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਦੇ 25 ਵੇਂ ਸਰਧਾਂਜਲੀ ਸਮਾਗਮ ਸਮੇਂ ਦਾਣਾ ਮੰਡੀ ਮਹਿਲਕਲਾਂ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਇਨ੍ਹਾਂ ਮੀਟਿੰਗਾਂ ਦੌਰਾਨ ਜਗਰਾਜ ਹਰਦਾਸਪੁਰਾ, ਹਰਪ੍ਰੀਤ ਮਲੂਕਪੂਰ, ਜਗਮੀਤ ਬਲਮਗੜ੍ਹ , ਹਰਸ਼ਾ ਸਿੰਘ, ਵਿੱਕੀ ਰੋਡੇ, ਸੁਖਵਿੰਦਰ ਠੀਕਰੀਵਾਲ, ਇੰਦਰਪਾਲ ਬਰਨਾਲਾ ਸਮੇਤ 32 ਬੁਲਾਰਿਆਂ ਨੇ ਵੱਖ ਵੱਖ ਪਿੰਡਾਂ ਦੇ ਲੱਗਭੱਗ ਅੱਠ ਸੌ ਤੋਂ ਵਧੇਰੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਲੋਕ ਘੋਲਾਂ ਦੇ ਇਤਿਹਾਸਕ ਤਜ਼ਰਬੇ ਨੂੰ ਸੰਭਾਲਣ ਦੀ ਲੋੜ,ਸੰਘਰਸ਼ਾਂ ਵਿੱਚ ਕੁੱਦਣ ਅਤੇ ਮਹਿਲਕਲਾਂ ਲੋਕ ਘੋਲ ਦੇ 25 ਸਾਲਾਂ ਵਿੱਚ ਆਏ ਮੋੜਾਂ ਘੋੜਾਂ ਦੇ ਇਤਿਹਾਸਕ ਤਜ਼ਰਬੇ ਦੇ ਸਬਕਾਂ ਨੂੰ ਗ੍ਰਹਿਣ ਕਰਕੇ ਅਜੋਕੀਆਂ ਸਮਾਜਿਕ ਚਣੌਤੀਆਂ ਨਾਲ ਨਜਿੱਠਦੇ ਹੋਏ ਅਰਥ ਭਰਭੂਰ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੱਤਾ। ਇਸ ਮੁਹਿੰਮ ਵਿੱਚ ਕਰਨਪਾਲ ਗੋਬਿੰਦਗੜ੍ਹ, ਜਸਵਿੰਦਰ ਗਹਿਲਾਂ, ਡਾ. ਬਾਰੂ ਮੁਹੰਮਦ, ਜਸ਼ਨਦੀਪ ਮਨਾਲ , ਸੰਦੀਪ ਕੌਰ ਸਮੇਤ 12 ਬੁਲਾਰੇ ਪਹਿਲੀ ਵਾਰ ਮਾਇਕ ‘ਚ ਬੋਲੇ। ਅਮਨ ਰਾਏਸਰ, ਗੋਰਾ ਰਾਏਸਰ, ਮਨਦੀਪ ਕੁਰੜ, ਸਤਨਾਮ ਮੂੰਮ, ਪ੍ਰਦੀਪ ਕੁਤਬਾ, ਸੋਨੀ ਦੱਧਾਹੂਰ, ਰਘੂਵੀਰ ਗਿੱਲ , ਸੁਖਵਿੰਦਰ ਬਸੀਆਂ, ਸੋਨੀ ਧੂਰਕੋਟ, ਅਮਨਦੀਪ ਮਨਾਲ, ਜਗਪ੍ਰੀਤ ਗੋਬਿੰਦਗੜ੍ਹ, ਗੁਰਪ੍ਰੀਤ ਗੋਬਿੰਦਗੜ੍ਹ, ਗੁਰਪ੍ਰੀਤ ਕੌਰ ਕੁਰੜ ਸਮੇਤ 40 ਸਾਥੀ ਇਸ ਮੁਹਿੰਮ ਦਾ ਸਰਗਰਮ ਹਿੱਸਾ ਬਣੇ।
ਯਾਦਵਿੰਦਰ ਠੀਕਰਵਾਲ, ਜੱਸਾ ਠੀਕਰੀਵਾਲ, ਲਖਵਿੰਦਰ ਠੀਕਰੀਵਾਲ, ਖੁਸ਼ਵੰਤ ਠੀਕਰੀਵਾਲ ਦੁਆਰਾ ਮੀਟਿੰਗਾਂ ਦੌਰਾਨ ਲੋਕ ਪੱਖੀ ਗੀਤ ਗਾਏ ਗਏ ਅਤੇ ਕਿਰਤੀ ਲੋਕਾਂ ਦੇ ਕੌਮਾਂਤਰੀ ਗੀਤ “ਲਹਿਰਾਂ ਬਣ ਉਠੋ, ਭੁੱਖਾਂ ਦੇ ਲਿਤਾੜਿਓ” ਪੇਸ਼ ਕੀਤਾ ਜਾਂਦਾ ਰਿਹਾ। ਇਹ ਐਕਸ਼ਨ ਗੀਤ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਰਿਹਾ।
ਇਸੇ ਮੁਹਿੰਮ ਦੇ ਦੌਰਾਨ ਲੋਕ ਕਵੀ ਸੰਤ ਰਾਮ ਉਦਾਸੀ, ਨਕਸਲਵਾੜੀ ਲਹਿਰ ਦੇ ਸ਼ਹੀਦ ਮੇਹਰ ਸਿੰਘ ਮੰਡਵੀਂ ਦੇ ਪਿੰਡ ਰਾਏਸਰ ਵਿਖੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੁਆਰਾ ਜੋਸ਼ ਭਰਪੂਰ ਇਨਕਲਾਬੀ ਮਾਰਚ ਕੱਢਿਆ ਗਿਆ। ਇਹ ਨੌਜਵਾਨਾਂ ਦੀ ਨਿਵੇਕਲੀ ਮੁਹਿੰਮ ਹਟਵੀਂ ਆਮ ਰਵਾਇਤੀ ਪਰਚਾਰ ਮੁਹਿੰਮ ਦੀ ਥਾਂ ਵਧੇਰੇ ਬਦਲਵਾਂ ਚੇਤੰਨ ਸਾਰਥਿਕ ਯਤਨ ਸਾਬਤ ਹੋਈ।