ਆੜ੍ਹਤੀ ਐਸੋਸੀਏਸ਼ਨ ‘ਤੇ ਰੋਟਰੀ ਕੱਲਬ ਮਿਡ ਟਾਉਨ ਨੇ ਪ੍ਰੋਗਰੈਸਿਵ ਗਰੁੱਪ ਨੂੰ ਸਮਰਥਨ ਦਾ ਕੀਤਾ ਐਲਾਨ
ਆੜ੍ਹਤੀ ਐਸੋਸੀਏਸ਼ਨ ‘ਤੇ ਰੋਟਰੀ ਕੱਲਬ ਮਿਡ ਟਾਉਨ ਨੇ ਪ੍ਰੋਗਰੈਸਿਵ ਗਰੁੱਪ ਨੂੰ ਸਮਰਥਨ ਦਾ ਕੀਤਾ ਐਲਾਨ
ਰਾਜੇਸ਼ ਗੌਤਮ,ਪਟਿਆਲਾ :27 ਦਸੰਬਰ :2021
ਜਿੰਮਖਾਨਾ ਕਲੱਬ ਦੀਆਂ 29 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ’ਚ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਦੇਵੀ ਦਿਆਲ ਗੋਇਲ, ਰੋਟਰੀ ਕੱਲਬ ਮਿਡ ਟਾਉਨ ਦੇ ਪ੍ਰਧਾਨ ਤਰਸੇਮ ਬਾਂਸਲ ਅਤੇ ਸੈਕਟਰੀ ਮਾਨਿਕ ਰਾਜ ਸਿੰਗਲਾ ਨੇ ਅੱਜ ਕਰਵਾਈ ਇਕ ਭਰਵੀਂ ਮੀਟਿੰਗ ’ਚ ਪ੍ਰੋਗਰੈਸਿਵ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਜਿਮਖਾਨਾ ਕਲੱਬ ਦੀ ਪਿਛਲੀ ਟੀਮ ਨੇ ਬਹੁਤ ਹੀ ਇਤਿਹਾਸਕ ਅਤੇ ਵਿਕਾਸ ਦੇ ਕੰਮ ਕਰਕੇ ਕਲੱਬ ਨੂੰ ਵਿਸ਼ਵ ਪੱਧਰ ਤੇ ਰੋਸ਼ਨ ਕੀਤਾ ਹੈ। ਜਿਸ ਲਈ ਇਨ੍ਹਾਂ ਦੀ ਸਮੁਚੀ ਟੀਮ ਵਧਾਈ ਦੀ ਪਾਤਰ ਹੈ। ਕਿੳਂਕਿ ਜਿੰਮਖਾਨਾ ਕੱਲਬ ਉਹ ਜਗਾ ਹੈ ਜਿੱਥੇ ਕੱਲਬ ਮੈਂਬਰ ਜਾ ਕੇ ਇਕ ਖੁਸ਼ਨੁਮਾ ਮਾਹੋਲ ਦਾ ਆਨੰਦ ਮਾਣਦੇ ਹਨ। ਇਸ ਮੌਕੇ ਪ੍ਰੋਗਰੈਸਿਵ ਗਰੁੱਪ ਦੇ ਸਮੁਹ ਮੈਂਬਰਾਂ ਨੇ ਆਉਣ ਵਾਲੀ 29 ਦਸੰਬਰ ਨੂੰ ਸਮੁਹ ਮੈਂਬਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਹਿਲਾ ਦੀ ਤਰ੍ਹਾਂ ਭਵਿੱਖ ’ਚ ਕਲੱਬ ਦੀ ਬੇਹਤਰੀ ਅਤੇ ਵਿਕਾਸ ਲਈ ਕੰਮ ਹੁੰਦੇ ਰਹਿਣਗੇ। ਇਸ ਮੌਕੇ ਡਾ. ਮਨਮੋਹਨ ਸਿੰਘ, ਵਿਨੋਦ ਢੁੰਡੀਆਂ, ਕੇ.ਕੇ. ਸਹਿਗਲ ਬੈਂਕਰ, ਹਰਵਿੰਦਰ ਸਿੰਘ ਨਿੱਪੀ ਕੌਂਸਲਰ, ਹਰਦੇਵ ਸਿੰਘ ਬੱਲੀ, ਅਮਰਿੰਦਰ ਪਾਬਲਾ, ਬੀ.ਡੀ. ਗੁਪਤਾ, ਅਜੈ ਥਾਪਰ, ਡਾ. ਜੇ.ਪੀ.ਐਸ ਵਾਲੀਆ, ਐਮ. ਐਮ ਸਿਆਲ, ਡਾ. ਨੀਰਜ ਗੋਇਲ, ਹਰਪ੍ਰੀਤ ਸਿੰਘ ਸੰਧੂੁ, ਡਾ. ਸੰਜੈ ਬਾਂਸਲ, ਡਾ. ਅਜਾਤਾ ਸ਼ਤਰੂ ਕਪੂਰ, ਐਡ. ਮਿਅੰਕ ਮਲਹੋਤਰਾ, ਸੀ.ਏ ਰੋਹਿਤ ਗੁਪਤਾ, ਸੰਚਿਤ ਬਾਂਸਲ, ਹਰਸ਼ਪਾਲ ਸਿੰਘ, ਹਰਿੰਦਰ ਗੁਪਤਾ, ਹਰਵਿੰਦਰ ਸਿੰਘ ਆਦਿ ਮੈਂਬਰ ਹਾਜਰ ਸਨ।