PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਆਪ ਨੇ ਕੱਢਿਆ ਨਸ਼ਿਆਂ ਖ਼ਿਲਾਫ਼ ਜਾਗਰੂਕ ਮਾਰਚ

Advertisement
Spread Information

ਆਪ ਵੱਲੋ ਕੱਢਿਆ ਗਿਆ ਨਸ਼ਿਆ ਖਿਲਾਫ ਜਾਗਰੂਕ ਮਾਰਚ


ਹਰਪ੍ਰੀਤ ਕੌਰ ਬਬਲੀ , ਸੰਗਰੂਰ , 28 ਸਤੰਬਰ 2021

ਆਮ ਆਦਮੀ ਪਾਰਟੀ ਜਿਲ੍ਹਾਂ ਸੰਗਰੂਰ ਦੇ ਯੂਥ ਵਿੰਗ ਵੱਲੋ ਜਿਲਾ ਯੂਥ ਪ੍ਰਧਾਨ ਸੰਗਰੂਰ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚ ਸੰਗਰੂਰ ਸ਼ਹਿਰ ਦੇ ਮੇਨ ਬਜਾਰ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਸ਼ਿਆਂ ਖਿਲਾਫ ਜਾਗਰੂਕ ਮਾਰਚ ਕੱਢਿਆ ਗਿਆ ਅਤੇ ਨੋਜਵਾਨਾਂ ਤੇ ਸ਼ਹਿਰ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਇਸ ਕੋਹੜ ਨੂੰ ਸਮਾਜ ਵਿੱਚੋ ਸਾਫ ਕਰਨ ਦੀ ਅਪੀਲ ਕੀਤੀ ਗਈ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹ ਸਹੀਦ ਭਗਤ ਸਿੰਘ ਜੀ ਦੀ ਸੋਚ ਨੂੰ ਅੱਜ ਦੇ ਨੋਜਵਾਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ ਤਾਂ ਜੋ ਸਾਡੀ ਨੋਜਵਾਨ ਪੀੜੀ ਨਸ਼ਿਆਂ ਤੋ ਬਚ ਸਕੇ ਅਤੇ ਸਾਡੇ ਸਹੀਦਾਂ ਦੀ ਤਰਾਂ ਆਪਣੇ ਸਮਾਜ ਆਪਣੇ ਦੇਸ਼ ਦਾ ਫਿਕਰ ਕਰ ਸਕੇ ਅਤੇ ਉਨਾ ਦੇ ਸੁਪਨਿਆ ਨੂੰ ਪੂਰਾ ਕਰ ਸਕੇ।

ਉਨ੍ਹਾ ਕਿਹਾ ਕਿ ਸਾਨੂੰ ਨਸ਼ਿਆ ਖਿਲਾਫ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਕੋਈ ਬੁਰੀ ਨਜਰ ਨਾ ਲੱਗੇ।

ਇਸ ਮੌਕੇ ਆਪ ਆਗੂ ਜਿਲਾ ਪ੍ਰਧਾਨ ਸੰਗਰੂਰ ਗੁਰਮੇਲ ਸਿੰਘ,ਜਸਵੀਰ ਕੁਦਨੀ,ਕੁਲਜਿੰਦਰ ਢੀਡਸਾ,ਅਵਤਾਰ ਈਲਵਾਲ,ਗੁਰਵਿੰਦਰ ਚੱਠਾ,ਅਮਰਦੀਪ ਕੌਰ ਭੁਟਾਲ,ਸਤਿੰਦਰ ਚੱਠਾ,ਪ੍ਰੀਤ ਧੂਰੀ,ਰਾਜਿੰਦਰ ਗੋਗੀ,ਚਰਨਜੀਤ ਚੰਨੀ,ਅਵਤਾਰ ਤਾਰੀ,ਹਰਦੀਪ ਤੂਰ,ਭੀਮ ਸਿੰਘ,ਤੇਜਵਿੰਦਰ ਸਿੰਘ,ਸੰਤਪਾਲ ਕਪਿਆਲ,ਨਿਰਮਲ ਸਿੰਘ,ਮਨਿੰਦਰ ਮੋਨੂੰ,ਗੁਰਪ੍ਰੀਤ ਰਾਜਾ,ਅਮਰੀਕ ਸਿੰਘ,ਨਾਗੀ,ਕੁਲਵੰਤ ਸਿੰਘ,ਜਗਤਾਰ ਬਲਿਆਲ,ਅਵਤਾਰ ਆਲੋਅਰਖ,ਹਰਮੇਲ ਬਟਰਿਆਣਾ ਹਾਜਰ ਰਹੇ।


Spread Information
Advertisement
Advertisement
error: Content is protected !!