ਆਪ ਨੂੰ ਪਟਿਆਲਾ ਸ਼ਹਿਰ ਵਿਚ ਲੱਗਾ ਵੱਡਾ ਝਟਕਾ ਕਈ ਸੀਨੀਅਰ ਆਗੂ ਪੀ. ਐਲ. ਸੀ ਵਿੱਚ ਸ਼ਾਮਲ
ਆਪ ਨੂੰ ਪਟਿਆਲਾ ਸ਼ਹਿਰ ਵਿਚ ਲੱਗਾ ਵੱਡਾ ਝਟਕਾ ਕਈ ਸੀਨੀਅਰ ਆਗੂ ਪੀ. ਐਲ. ਸੀ ਵਿੱਚ ਸ਼ਾਮਲ
- ਕੈਪਟਨ ਅਮਰਿੰਦਰ ਸਿੰਘ ਅਤੇ ਜੈ ਇੰਦਰ ਕੌਰ ਨੇ ਆਗੂਆਂ ਦਾ ਕੀਤਾ ਸਵਾਗਤ
ਰਿਚਾ ਨਾਗਪਾਲ,ਪਟਿਆਲਾ,13 ਫਰਵਰੀ: 2022
ਪਟਿਆਲਾ ਸ਼ਹਿਰ ਵਿਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ। ਜਦੋਂ ਉਸ ਦੇ ਕਈ ਆਗੂ ਆਪ ਪਾਰਟੀ ਨੂੰ ਛੱਡ ਕੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸਾਬਕਾ ਮੁਖ ਮੰਤਰੀ ਅਤੇ ਪੀ.ਐਲ.ਸੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਨੇ ਆਪ ਆਗੂਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ। ਸ਼ਾਮਲ ਹੋਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਸੀਨੀਅਰ ਆਗੂ ਪ੍ਰੋਫੈਸਰ ਸੁਮੇਰ ਸਿੰਘ, ਵਾਰਡ ਨੰਬਰ 32 ਦੇ ਇੰਚਾਰਜ ਅਤੁਲ ਗੋਇਲ,ਵਾਰਡ ਨੰਬਰ 47 ਤੋਂ ਐਸ.ਸੀ ਮੋਰਚਾ ਦੇ ਵਾਈਸ ਪ੍ਰਧਾਨ ਭਾਰਤ ਭੂਸ਼ਣ ਸਮੇਤ ਹੋਰ ਆਗ ਵੀ ਸਨ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਅਤੇ ਬੀਬਾ ਜੈ ਇੰਦਰ ਕੌਰ ਅਤੇ ਜਿਲ੍ਹਾ ਪ੍ਰਧਾਨ ਕੇ.ਕੇ ਮਲਹੌਤ
ਰਾ ਨੇ ਕਿਹਾ ਕਿ ਇਹਨਾਂ ਦੇ ਪੀ.ਐਲ.ਸੀ ਵਿੱਚ ਸ਼ਾਮਿਲ ਹੁਣ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੇਗੀ। ਜਿਸ ਦਾ ਫਾਇਦਾ ਪੀ.ਐਲ.ਸੀ ਨੂੰ ਆਗਾਮੀ ਚੋਣਾਂ ਵਿੱਚ ਵੱਡੇ ਪੱਧਰ ਤੇ ਹੋਵੇਗਾ। ਇਸ ਮੌਕੇ ਪ੍ਰੋਫੈਸਰ ਸੁਮੇਰ ਸਿੰਘ ਅਤੇ ਹੋਰ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਕੀਨ ਦਵਾਇਆ ਕਿ ਉਹ ਉਨ੍ਹਾਂ ਨੂੰ ਪਟਿਆਲਾ ਹਲਕੇ ਤੋਂ ਰਿਕਾਰਡ ਤੋੜ ਵੋਟਾਂ ਨਾਲ ਜੇਤੂ ਬਣਾਉਣਗੇ।