ਅਰੋੜਾ ਸੇਵਾ ਸਦਨ ਦਾ ਆਮ ਆਦਮੀ ਪਾਰਟੀ ਦੀ ਬੁਲਾਰਾ ਨਰਿੰਦਰ ਕੌਰ ਭਰਾਜ ਵੱਲੋਂ ਵਿਰੋਧ ਬਰਦਾਸਤ ਨਹੀਂ : ਜਤਿੰਦਰ ਕਾਲੜਾ
ਅਰੋੜਾ ਸੇਵਾ ਸਦਨ ਦਾ ਆਮ ਆਦਮੀ ਪਾਰਟੀ ਦੀ ਬੁਲਾਰਾ ਨਰਿੰਦਰ ਕੌਰ ਭਰਾਜ ਵੱਲੋਂ ਵਿਰੋਧ ਬਰਦਾਸਤ ਨਹੀਂ : ਜਤਿੰਦਰ ਕਾਲੜਾ
ਪਰਦੀਪ ਕਸਬਾ,ਸੰਗਰੂਰ, 6 ਦਸੰਬਰ: 2021
:ਆਮ ਆਦਮੀ ਪਾਰਟੀ ਵੱਲੋਂ ਅਤੇ ਆਮ ਪਾਰਟੀ ਆਮ ਆਦਮੀ ਪਾਰਟੀ ਦੀ ਪਰਵਕਤਾ/ਬੁਲਾਰਾ ਨਰਿੰਦਰ ਕੌਰ ਭਰਾਜ ਵੱਲੋਂ ਅਰੋੜਾ ਸੇਵਾ ਸਦਨ ਦਾ ਵਿਰੋਧ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਮੁੱਚਾ ਸਮਾਜ ਰਾਜਨੀਤਿਕ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਅਰੋੜਾ ਸਮਾਜ ਦੇ ਉਘੇ ਆਗੂ ਜਤਿੰਦਰ ਕਾਲੜਾ, ਕੋਡੀਨੇਟਰ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਕਿਹਾ।
ਕੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਤੇ ਸਥਾਨਕ ਸਰਕਾਰ ਵਿਭਾਗ ਪੰਜਾਬ ਨੂੰ ਸ਼ਿਕਾਇਤ ਕਰਕੇ ਸੰਗਰੂਰ ਵਿੱਚ ਬਣ ਰਹੇ। ਅਰੋੜਾ ਸੇਵਾ ਭਵਨ ਦੇ ਨਿਰਮਾਣ ਵਿੱਚ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਜਿਸ ਨੂੰ
ਅਰੋੜਾ ਸਮਾਜ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਉਹਨਾ ਕਿਹਾ ਕੀ ਅਰੋੜਾ ਸਮਾਜ 1947 ਦੇ ਦੇਸ਼ ਵਿਭਾਜਨ ਸਮੇਂ ਸੰਗਰੂਰ ਵਿੱਚ ਆ ਵਸਿਆ ਤੇ ਅਰੋੜਾ ਸਮਾਜ ਵੱਲੋਂ ਆਪਣੀ ਮਿਹਨਤ ਨਾਲ ਸੰਗਰੂਰ ਵਿੱਚ ਆਪਣੇ ਪਰਿਵਾਰਾਂ ਨੂੰ ਖੜਾ ਕੀਤਾ।
ਅਰੋੜਾ ਸਮਾਜ ਨੂੰ ਕਦੀ ਵੀ ਸਰਕਾਰ ਵੱਲੋਂ ਸਹਾਇਤਾ ਨਹੀਂ ਕੀਤੀ ਗਈ ਬਲਕਿ ਸਮੇਂ ਸਮੇਂ ਤੇ ਅਰੋੜਾ ਸਮਾਜ ਨੂੰ ਪ੍ਰਤਾੜਿਤ ਕੀਤਾ ਜਾਂਦਾ ਰਿਹਾ। ਜਤਿੰਦਰ ਕਾਲੜਾ ਨੇ ਕਿਹਾ ਕਿ ਅਰੋੜਾ ਸਮਾਜ ਵੱਲੋਂ ਹਮੇਸ਼ਾਂ ਸਮੂਹ ਸਮਾਜਿਕ ਸੰਸਥਾਵਾਂ ਅਤੇ ਬਰਾਦਰੀਆਂ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ । ਸੰਗਰੂਰ ਵਿੱਚ ਵੱਖ ਵੱਖ ਬਰਾਦਰੀਆਂ ਦੇ ਭਵਨ ਹਨ।
ਹਰ ਜਗ੍ਹਾ ਅਰੋੜਾ ਸਮਾਜ ਵੱਲੋਂ ਸਹਿਯੋਗ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਰੋੜਾ ਸੇਵਾਸਦਨ ਦਾ ਨਿਰਮਾਣ ਸਮੁੱਚੇ ਸਮਾਜ ਦੀ ਭਲਾਈ ਅਤੇ ਸਰਬਤ ਦੇ ਭਲੇ ਲਈ ਕੀਤਾ ਜਾ ਰਿਹਾ ਹੈ । ਅਰੋੜਾ ਸਮਾਜ ਵੱਲੋਂ ਆਪਣੇ ਪਰਵਾਰਾਂ ਵਿਚੋਂ ਰੁਪਏ ਇਕੱਤਰ ਕਰਕੇ ਜ਼ਮੀਨ ਖਰੀਦੀ ਹੈ । ਜਿਸ ਜ਼ਮੀਨ ਉਪਰ ਸਰਕਾਰ ਵੱਲੋਂ ਭਵਨ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਜਿਸ ਦਾ ਹਰ ਪਾਰਟੀ ਨੂੰ ਰਾਜਨੀਤੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿਯੋਗ ਕਰਨਾ ਚਾਹੀਦਾ ਹੈ। ਜਤਿੰਦਰ ਕਾਲੜਾ ਨੇ ਆਮ ਆਦਮੀ ਪਾਰਟੀ ਵੱਲੋਂ ਅਰੋੜਾ ਸੇਵਾਸਦਨ ਦੀ ਕੀਤੀ ਜਾ ਰਹੀ ਵਿਰੋਧਤਾ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਅਰੋੜਾ ਸਮਾਜ ਵੱਲੋਂ ਆਮ ਆਦਮੀ ਪਾਰਟੀ ਦਾ ਸੰਪੂਰਨ ਬਾਈਕਾਟ ਕੀਤਾ ਜਾਵੇਗਾ।
ਅਤੇ ਆਮ ਆਦਮੀ ਪਾਰਟੀ ਆਗੂਆਂ ਦੀ ਵਿਰੋਧਤਾ ਕੀਤੀ ਜਾਵੇਗੀ।