ਅਧਿਆਪਕਾਂ ਨੂੰ ਟ੍ਰੇਨਿੰਗ ਮਡਿਊਲ ਤੇ ਵਿਧੀਆਂ ਦੱਸੀਆਂ
ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ , ਡਾਇਟ, ਕੌੜਿਆਂ ਵਾਲੀ ਫਾਜ਼ਿਲਕਾ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦਾ ਤੀਜੇ ਫੇਜ਼ ਦੀਆਂ ਟ੍ਰੇਨਿੰਗਾਂ ਦਾ ਦੌਰ ਸ਼ੁਰੂ
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਮੁਆਈਨੇ ਦੌਰਾਨ ਪ੍ਰਿੰਸੀਪਲ ਮੱਕੜ ਦੁਆਰਾ ਕੀਤੇ ਯੋਗ ਪ੍ਰਬੰਧ ਲਈ ਕੀਤੀ ਸ਼ਲਾਘਾ
ਪੀ.ਟੀ.ਫਾਜਿਲਕਾ 2 ਅਗਸਤ 2022
ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਜਰਨਲ ਸ੍ਰੀ ਪਰਦੀਪ ਅਗਰਾਵਲ , ਆਈ ਏ ਐਸ ਅਤੇ ਡਾ. ਮਨਜਿੰਦਰ ਸਿੰਘ ਸਰਕਾਰੀਆ (ਡਾਇਰੈਕਟਰ ਐਸ ਸੀ ਈ ਅਾਰ ਟੀ) ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਰਾਜ ਭਰ ਵਿੱਚ ਅਧਿਆਪਕ ਟ੍ਰੇਨਿੰਗ ਦੀ ਲੜੀ ਵਿੱਚ ਅਲਗ ਅਲਗ ਵਿਸ਼ਿਆਂ ਦੇ ਸੈਮੀਨਾਰ ਸ਼ੁਰੂ ਹੋ ਚੁੱਕੇ ਹਨ।
ਸ੍ਰੀਮਤੀ ਸੀਮਾ ਪ੍ਰਿੰਸੀਪਲ ਡਾਇਟ ਫਿਰੋਜ਼ਪੁਰ ਅਤੇ ਡਾ. ਸੁਖਬੀਰ ਸਿੰਘ ਬਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਦੇ ਯੋਗ ਮਾਰਗਦਰਸ਼ਨ ਤਹਿਤ ਅੱਜ ਡਾਈਟ ਕੌੜਿਆਂਵਾਲੀ ਵਿੱਚ ਚੱਲ ਰਹੀ ਤੀਜੇ ਫੇਜ਼ ਦੀ ਇੰਗਲਿਸ਼ ਅਤੇ ਸਮਾਜਿਕ ਸਿੱਖਿਆ ਦੀ ਸਿਖਲਾਈ ਪ੍ਰੋਗਰਾਮ ਦਾ ਮੌਕੇ ਤੇ ਨਰੀਖਣ ਕੀਤਾ ਗਿਆ। ਇਸ ਵਿੱਚ ਡਾ. ਬੱਲ ਵੱਲੋਂ ਡਾਇਟ ਫਾਜਿਲਕਾ ਵਿੱਚ ਪਹਿਲੀ ਵਾਰ ਕਰਵਾਏ ਜਾ ਰਹੇ ਅਧਿਆਪਕ ਸਿਖਲਾਈ ਪ੍ਰੋਗਰਾਮ ਵਿਚ ਵਿਸ਼ਾ ਅਧਿਆਪਕਾਂ ਨੂੰ ਰੀਡ ਟੂ ਮੀ ਐਪ ਵਿੱਚ ਫਾਜ਼ਿਲਕਾ ਜ਼ਿਲੇ ਦੇ ਪੰਜਾਬ ਵਿੱਚ ਪਹਿਲੇ ਨੰਬਰ ਤੇ ਰਹਿਣ ਲਈ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਡਿਕਸ਼ਨਰੀ, ਐਰੋ ਸਕੋਲਰ ਐੈਪ, ਪੰਜਾਬ ਐਜੂ ਕੇਅਰ ਐਪ, ਗੇਸਟ ਡੇ, ਮੈਪ ਡੇ ਆਦਿ ਬਾਰੇ ਵਿਸਤਾਰਪੂਰਵਕ ਅਧਿਆਪਕਾਂ ਦਾ ਮਾਰਗ ਦਰਸ਼ਨ ਕੀਤਾ। ਓਹਨਾ ਵੱਲੋਂ ਡਾਇਟ ਦੇ ਇੰਚਾਰਜ ਪ੍ਰਿੰਸੀਪਲ ਸ਼੍ਰੀ ਰਾਜੀਵ ਮੱਕੜ ਜੋ ਕਿ ਡਾਇਟ ਟ੍ਰੇਨਿੰਗ ਦੇ ਇੰਚਾਰਜ ਵੀ ਨਿਯੁਕਤ ਹਨ ਨੂੰ ਟਰੇਨਿੰਗ ਦੇ ਯੋਗ ਪ੍ਰਬੰਧਨ ਲਈ ਲਈ ਅਤੇ ਚੰਗੀ ਕਾਰਗੁਜ਼ਾਰੀ ਲਈ ਧੰਨਵਾਦ ਦਿੰਦੇ ਹੋਏ ਹੌਂਸਲਾ ਅਫ਼ਜ਼ਾਈ ਕੀਤੀ।

ਇਸ ਵਿੱਚ ਪ੍ਰਿੰਸੀਪਲ ਸ੍ਰੀ ਰਾਜੀਵ ਮੱਕੜ ਦੁਆਰਾ ਉੱਨਤ ਅਧਿਆਪਨ ਵਿਧੀਆਂ ਅਤੇ ਵਿੱਦਿਅਕ ਕਾਰਜ ਕਾਰਜਸ਼ੀਲਤਾ ਬਾਰੇ ਅਧਿਆਪਕਾਂ ਨੂੰ ਵਿਸਤਾਰਪੂਰਵਕ ਟ੍ਰੇਨਿੰਗ ਮਡਿਉਲ ਅਤੇ ਵਿਧੀਆ ਦੱਸੀਆਂ ਅਤੇ ਉੱਤਮ ਯੋਗਦਾਨ ਲਈ ਡੀ ਐਮਸ ਸ੍ਰੀ ਗੌਤਮ ਗੌੜ, ਅਸ਼ੋਕ ਧਮੀਜਾ, ਨਰੇਸ਼ ਸ਼ਰਮਾ ਅਤੇ ਬੀ ਐਮਸ ਸ੍ਰੀ ਨਵੀਨ ਬੱਬਰ, ਲਕਸ਼ਮੀ ਨਾਰਾਇਣ, ਸਤਿੰਦਰ ਸਚਦੇਵਾ, ਰੌਸ਼ਨ ਲਾਲ, ਰਜੇਸ਼ ਕੁੱਕੜ ਅਤੇ ਇਸ਼ਾਨ ਠਕਰਾਲ ਦਾ ੳੁਚੇਚੇ ਰੂਪ ਵਿੱਚ ਟ੍ਰੇਨਿੰਗ ਵਿੱਚ ਵਧੀਆ ਯੋਗਦਾਨ ਲਈ ਉਚੇਚੇ ਰੂਪ ਵਿੱਚ ਧੰਨਵਾਦ ਕੀਤਾ।