ਅਟਲ ਬਿਹਾਰੀ ਵਾਜਪਾਈ ਜੀ ਦੀ ਜਯੰਤੀ ਮੌਕੇ ਕੱਢੀ ਮੋਟਰਸਾਈਕਲ ਰੈਲੀ
ਅਟਲ ਬਿਹਾਰੀ ਵਾਜਪਾਈ ਜੀ ਦੀ ਜਯੰਤੀ ਮੌਕੇ ਕੱਢੀ ਮੋਟਰਸਾਈਕਲ ਰੈਲੀ
- ਭਾਜਪਾ ਦੀ ਮੋਟਰਸਾਈਕਲ ਰੈਲੀ ਦਾ ਲੋਕਾਂ ਨੇ ਫੁੱਲ ਵਰਖਾ ਨਾਲ ਕੀਤਾ ਸਵਾਗਤ
- ਅਟਲ ਜੀ ਅਮਰ ਰਹੇ ਦੇ ਸ਼ਹਿਰ ਵਿੱਚ ਗੂੰਜੇ ਨਾਅਰੇ
- ਬਠਿੰਡਾ ਦੀਆਂ ਫ਼ਿਜ਼ਾਵਾਂ ਵਿੱਚ ਘੁਲਿਆ ਭਾਜਪਾ ਦਾ ਰੰਗ
ਬਠਿੰਡਾ,ਲੋਕੇਸ਼ ਕੌਸ਼ਲ ,:25 ਦਸੰਬਰ – 2021
ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੇ 97ਵੇ ਜਨਮਦਿਨ ਮੌਕੇ ਭਾਜਪਾ ਯੁਵਾ ਮੋਰਚਾ ਵੱਲੋਂ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਸ਼ਹਿਰ ਵਿੱਚ ਵੱਡੇ ਪੱਧਰ ਤੇ ਮੋਟਰਸਾਈਕਲ ਰੈਲੀ ਦਾ ਆਯੋਜਨ ਜ਼ਿਲਾ ਪ੍ਰਧਾਨ ਸੰਦੀਪ ਅਗਰਵਾਲ ਦੀ ਅਗਵਾਈ ਵਿੱਚ ਕੀਤਾ ਗਿਆ। ਜਿਸ ਵਿਚ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਸਮੇਤ ਸਾਰੀ ਲੀਡਰਸ਼ਿਪ ਸ਼ਾਮਲ ਹੋਈ। ਪ੍ਰੋਗਰਾਮ ਵਿੱਚ ਰਾਜਸਥਾਨ ਭਾਜਪਾ ਦੇ ਪ੍ਰਦੇਸ਼ ਮੰਤਰੀ ਅਸ਼ੋਕ ਸੈਣੀ ਦੇ ਨਾਲ ਭਾਜਪਾ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਨੀਰਜ ਜਿੰਦਲ ਤੇ ਆਈਟੀ ਇੰਚਾਰਜ ਅਵਿਨਾਸ਼ ਗੁਪਤਾ ਰੈਲੀ ਦੀ ਅਗਵਾਈ ਕੀਤੀ। ਸੌ ਫੁੱਟੀ ਰੋਡ ਤੋਂ ਸ਼ੁਰੂ ਹੋਈ ਯਾਤਰਾ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਤੋਂ ਹੁੰਦੀ ਹੋਈ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਨਿਕਲੀ । ਜਿਸ ਉਪਰ ਸ਼ਹਿਰ ਦੇ ਦੁਕਾਨਦਾਰਾਂ ਨੇ ਫੁੱਲਾਂ ਦੀ ਵਰਖਾ ਕੀਤੀ ਗਈ। ਭਾਰਤ ਮਾਤਾ ਦੀ ਜੈ ਅਤੇ ਅਟਲ ਜੀ ਦੇ ਅਮਰ ਰਹੇ ਦੇ ਨਾਅਰਿਆਂ ਨੇ ਬਠਿੰਡਾ ਦੀਆਂ ਫ਼ਿਜ਼ਾਵਾਂ ਵਿੱਚ ਭਾਜਪਾ ਦਾ ਰੰਗ ਘੋਲ ਦਿੱਤਾ। ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਤੇ ਅਸ਼ੋਕ ਸੈਣੀ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਸਭ ਦੇ ਹਰਮਨ ਪਿਆਰੇ ਨੇਤਾ ਸਨ ਉਨ੍ਹਾਂ ਦੀ ਸਰਕਾਰ ਵਿੱਚ ਗਰੀਬ ਕਿਸਾਨ ਅਤੇ ਵਪਾਰੀਆਂ ਲਈ ਵੱਡੀਆਂ ਯੋਜਨਾਵਾਂ ਸ਼ੁਰੂ ਕੀਤੇ ਗਿਆ ।ਬਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਫਸਲ ਦਾ ਬੀਮਾ ਅਟਲ ਜੀ ਦੀ ਸਰਕਾਰ ਵਿੱਚ ਸ਼ੁਰੂ ਹੋਇਆ। ਦੇਸ਼ ਦੀ ਸੈਨਾ ਨੂੰ ਮਜ਼ਬੂਤ ਕਰਨ ਲਈ ਵੱਡੇ ਕਦਮ ਚੁੱਕੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਨੌਜਵਾਨ ਲਈ ਅਟਲ ਦੀ ਮਾਰਗ ਦਰਸ਼ਕ ਸਨ ਜੋ ਨੌਜਵਾਨਾਂ ਨੂੰ ਰਾਸ਼ਟਰ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਰਾਸ਼ਟਰ ਨਾਲ ਜੋੜਨ ਲਈ ਉਤਸ਼ਾਹਿਤ ਕਰਦੇ ਸਨ । ਅਟਲ ਜੀ ਪੂਰੇ ਜੀਵਨ ਅਤੇ ਰਾਜਨੀਤਕ ਵਿੱਚ ਨਿਰਵਿਰੋਧ ਰਹੇ । ਸ਼ਹਿਰ ਵਿੱਚ ਨਿਕਲੀ ਮੋਟਰਸਾਈਕਲ ਰੈਲੀ ਸ਼ਹੀਦ ਨੰਦ ਸਿੰਘ ਚੌਂਕ ਤੋਂ ਹੁੰਦੇ ਹੋਏ ਹਨੂਮਾਨ ਜੀਚੌਕ ਮਾਲ ਰੋਡ, ਫਾਇਰਬਿਗ੍ਰੇਡ ,ਧੋਬੀ ਬਾਜ਼ਾਰ, ਸਦਰ ਬਾਜ਼ਾਰ, ਸਿਰਕੀ ਬਜ਼ਾਰ ਚ ਹੋ ਕੇ ਗਊਸ਼ਾਲਾ ਮਾਰਕੀਟ ਵਿੱਚ ਪੂਰਨ ਹੋਈ। ਜਿਸ ਵਿੱਚ ਨੈਸ਼ਨਲ ਕੌਂਸਲ ਮੈਂਬਰ ਮੋਹਨ ਲਾਲ ਗਰਗ ਭਾਜਪਾ ਦੇ ਸੂਬਾ ਵਕਤਾ ਅਸ਼ੋਕ ਭਾਰਤੀ,ਗੋਪਾਲ ਕੌਸ਼ਿਕ, ਨਰਿੰਦਰ ਮਿੱਤਲ , ਨਵੀਨ ਸਿੰਗਲਾ, ਜ਼ਿਲਾ ਮਹਾਮੰਤਰੀ ਉਮੇਸ਼ ਸ਼ਰਮਾ ਵਰਿੰਦਰ ਸ਼ਰਮਾ ਮੰਡਲ ਪ੍ਰਧਾਨ ਜਯੰਤ ਸ਼ਰਮਾ ਵੀਰ ਯੋਧੇ ਅਨੂਪ ਗਰਗ ਵਿਨੋਦ ਮਿੱਤਲ ਰਵੀ ਮੌਰਿਆ ਭਾਜਪਾ ਯੁਵਾ ਮੋਰਚਾ ਦੀ ਪੂਰੀ ਟੀਮ ਅਤੇ ਹੋਰ ਵਰਕਰਾਂ ਨੇ ਹਿੱਸਾ ਲਿਆ।