ਅਕਾਲੀ ਦਲ ਨੂੰ ਝਟਕਾ; ਕਈ ਪਰਿਵਾਰਾਂ ਨੇ ਫੜ੍ਹਿਆ ਭਾਜਪਾ ਦਾ ਪੱਲਾ
ਅਕਾਲੀ ਦਲ ਨੂੰ ਝਟਕਾ; ਕਈ ਪਰਿਵਾਰਾਂ ਨੇ ਫੜ੍ਹਿਆ ਭਾਜਪਾ ਦਾ ਪੱਲਾ
- ਸੁਖਪਾਲ ਨੰਨੂ ਦੇ ਨਿਵਾਸ ਤੇ ਪਿੰਡ ਵਾਲੇ ਬੋਲੇ; ਸਾਨੂੰ ਚਾਹਿਦੀ ਹੈ ਗੁੰਡਿਆਂ ਤੇ ਲੁਟੇਰਿਆਂ ਤੋਂ ਆਜ਼ਾਦੀ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 3 ਫਰਵਰੀ 2022
ਫਿਰੋਜ਼ਪੁਰ ਸ਼ਹਿਰੀ ਹਲਕੇ ਚ ਪੰਜਾਬ ਭਾਜਪਾ ਦਾ ਆਧਾਰ ਲਗਾਤਾਰ ਵਧਦਾ ਜਾ ਰਿਹਾ ਹੈ। ਸਾਬਕਾ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨੰਨੂੰ ਦੇ ਨਿਵਾਸ ਤੇ ਪਿੰਡ ਸੂਬਾ ਕਾਹਨਚੰਦ ਦੇ ਲੋਕਾਂ ਨੇ ਭਾਜਪਾ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਪਾਰਟੀ ਖਰਚਾ ਸ਼ਾਮਲ ਕਰਵਾਉਣ ਦੀ ਰਸਮ ਸ਼ਹਿਰੀ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਦਾ ਕੀਤੀ। ਸ਼ਾਮਿਲ ਹੋਣ ਵਾਲਿਆਂ ਨੇ ਕਿਹਾ ਕਿ ਅਕਾਲੀ ਦਲ ਚ ਉਨ੍ਹਾਂ ਉਹ ਸਨਮਾਨ ਨਹੀਂ ਮਿਲ ਪਾਇਆ ਹੈ ਜਿਸਦੇ ਉਹ ਚਾਹਵਾਨ ਸਨ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਤਰੱਕੀ ਦੇ ਮਾਰਗ ਤੇ ਲਿਜਾ ਸਕਦੀ ਹੈ ਪਰ ਇਸ ਲਈ ਭਾਜਪਾ ਪੰਜਾਬ ਚ ਭਾਜਪਾ ਦੀ ਸਰਕਾਰ ਬਣਾਉਣਾ ਸਮੇਂ ਦੀ ਵੱਡੀ ਮੰਗ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਭਾਜਪਾ ਦੇ ਸੁਖਪਾਲ ਸਿੰਘ ਨੰਨੂ ਦਾ ਸਮਰਥਨ ਕਰ ਰਹੇ ਹਨ ਤੇ ਹੁਣ ਉਹ ਰਾਣਾ ਸੋਢੀ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਪਾਰਟੀ ਸੇਵਾ ਚ ਹਮੇਸ਼ਾ ਲੱਗੇ ਰਹਿਣਗੇ।
ਉੱਥੇ ਹੀ ਰਾਣਾ ਸੋਢੀ ਦੀ ਪਤਨੀ ਟੀਨਾ ਸੋਢੀ ਤੇ ਬੇਟੀ ਗਾਇਤਰੀ ਵੱਲੋਂ ਵੀ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਚ ਜਾ ਕੇ ਭਾਜਪਾ ਦੇ ਹੱਕ ਚ ਵੋਟ ਮੰਗੀ ਜਾ ਰਹੀ ਹੈ। ਟੀਨਾ ਸੋਢੀ ਨੇ ਕਿਹਾ ਕਿ ਭਾਜਪਾ ਨੂੰ ਪੂਰੇ ਇਲਾਕੇ ਦੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ 20 ਫਰਵਰੀ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਸੱਤਾ ਦਾ ਤਖ਼ਤਾ ਪਲਟਿਆ ਜਾ ਸਕੇ।